- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੁਟੇਰਾ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
ਦੋਸ਼ੀਆਂ ਕੋਲੋਂ 12 ਲੁੱਟੇ ਮੋਬਾਈਲ ਅਸਲਾ ਤੇ ਤੇਜ਼ਧਾਰ ਹਥਿਆਰ ਬਰਾਮਦ
ਲੁਧਿਆਣਾ – ਥਾਣਾ ਸਦਰ ਦੀ ਪੁਲਸ ਪਾਰਟੀ ਨੇ ਡਰੀਮ ਵਿਲਾ ਕਲੋਨੀ ਵਿਖੇ ਖਾਲੀ ਪਲਾਂਟ ਚ ਛਾਪੇਮਾਰੀ ਕਰਕੇ ਲੁੱਟ ਦੀ ਯੋਜਨਾ ਬਣਾਉਂਦੇ 5 ਲੁਟੇਰਾ ਗਿਰੋਹ ਦੇ ਮੈਂਬਰਾ ਨੂੰ ਗ੍ਰਿਫਤਾਰ ਕੀਤਾ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਲੁੱਟ ਕੀਤੇ 12 ਮੋਬਾਈਲ ,ਪਾਰਸਲ ਕੋਸਟਮੇਟਿਕ 1 ਸਮਾਨ ਵਾਲਾ ,1 ਦੇਸੀ ਕੱਟਾ ਪਿਸਤੌਲ 315, ਬੋਰ 2 ਚਾਕੂ ,1 ਗੰਡਾਸਾ , 1 ਪੇਚਕਸ , 3 ਮੋਟਰਸਾਈਕਲ ਜਿਸ ਤੇ ਬੈਠ ਕੇ ਦੋਸ਼ੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ3 ਏ ਡੀ ਸੀ ਪੀ 2 ਜਸਕਾਰਨਜੀਤ ਸਿੰਘ ਤੇਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਹਨਾ ਦੇ ਥਾਣਾ ਸਦਰ ਦੇ ਮੁਖੀ ਸੁਖਦੇਵ ਸਿੰਘ ਦੀ ਅਗਵਾਈ ਵਾਲੀ ਟੀਮ ਦੇ ਏ ਐਸ ਆਈ ਅਸ਼ਵਨੀ ਕੁਮਾਰ ਨੂੰ ਗੁਪਤ ਸੁਚਨਾ ਮਿਲੀ ਕਿ ਲੁਟੇਰਾ ਗਿਰੋਹ ਦੇ ਮੈਂਬਰ ਡਰੀਮ ਵਿਲਾ ਕਲੋਨੀ ਵਿਖੇ ਖਾਲੀ ਪਲਾਂਟ ਚ ਲੁਟੇਰਾ ਗਿਰੋਹ ਦੇ ਮੈਂਬਰ ਲੁੱਟ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਓਥੇ ਛਾਪੇਮਾਰੀ ਕਰਕੇ ਲੁਟੇਰਾ ਗਿਰੋਹ ਦੇ 5 ਮੈਂਬਰਾਂ ਨੂੰ ਲੁਟੇ ਮੋਬਾਈਲ ਅਤੇ ਹਥਿਆਰਾਂ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸੁਧਾਰ ਦੇ ਪਿੰਡ ਬੋੱਪਰਾਏ ਨਿਵਾਸੀ ਗੁਰਪ੍ਰੀਤ ਸਿੰਘ ,ਦਲਜੋਤ ਸਿੰਘ ਉਰਫ ਜੋਤ , ਸੁਖਰਾਜ ਸਿੰਘ , ਗੁਰਪ੍ਰੀਤ ਸਿੰਘ ਉਰਫ ਬੌਬੀ , ਅਤੇ ਭੀਮ ਵਜੋਂ ਹੋਈ ਪੁਲਸ ਨੂੰ ਜਾਂਚ ਦੌਰਾਨ ਪਤਾ ਚਲਿਆ ਕਿ ਦੋਸ਼ੀ ਮੂੰਹ ਬੰਨ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪੁਲਸ ਨੇ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


