ਅਮਰੀਕਾ ਵੱਲੋਂ ਪਾਬੰਦੀਆਂ ਹਟਾਏ ਜਾਣ ਤੇ ਇਰਾਨ ਗੱਲਬਾਤ ਲਈ ਤਿਆਰ ਰੂਹਾਨੀ

ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਇਕ ਬਿਆਨ ਜਾਰੀ ਕੀਤਾ| ਆਪਣੇ ਬਿਆਨ ਵਿੱਚ ਰੂਹਾਨੀ ਨੇ ਕਿਹਾ ਕਿ ਜੇਕਰ ਅਮਰੀਕਾ ਸਾਰੀਆਂ ਪਾਬੰਦੀਆਂ ਹਟਾ ਦਿੰਦਾ ਹੈ ਤਾਂ ਉਹ ਗੱਲਬਾਤ ਲਈ ਤਿਆਰ ਹਨ| ਰੂਹਾਨੀ ਨੇ ਕਿਹਾ,”ਅਮਰੀਕਾ ਸਾਨੂੰ ਧਮਕਾਉਣਾ ਬੰਦ ਕਰੇ| ਇਰਾਨ ਨੇ ਹੁਣ ਸੰਜਮ ਛੱਡ ਕੇ ਜਵਾਬੀ ਕਾਰਵਾਈ ਦੀ ਨੀਤੀ ਅਪਨਾ ਲਈ ਹੈ| ਪਰਮਾਣੂ ਸਮਝੌਤੇ ਨਾਲ ਜੁੜੇ ਕਿਸੇ ਵੀ ਕਦਮ ਦਾ ਸਖਤੀ ਨਾਲ ਜਵਾਬ ਦੇਵਾਂਗੇ|” ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਓਮਾਨ ਦੀ ਖਾੜੀ ਵਿਚ ਦੋ ਤੇਲ ਟੈਂਕਰਾਂ ਵਿਚ ਧਮਾਕੇ ਅਤੇ ਈਰਾਨ ਦੇ ਅਮਰੀਕੀ ਖੁਫੀਆ ਡਰੋਨ ਨੂੰ ਨਸ਼ਟ ਕਰਨ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਹੈ| ਇਸ ਤੋਂ ਪਹਿਲਾਂ ਫਰਾਂਸ, ਜਰਮਨੀ ਅਤੇ ਬ੍ਰਿਟੇਨ ਨੇ ਅੰਤਰਰਾਸ਼ਟਰੀ ਪਰਮਾਣੂ ਸਮਝੌਤਿਆਂ ਦੇ ਤਹਿਤ ਸੰਯੁਕਤ ਕਾਰਵਾਈ ਯੋਜਨਾ ਦੇ ਸਾਰੇ ਮੈਂਬਰਾਂ ਦੀ ਬੈਠਕ ਬੁਲਾਉਣ ਦੀ ਅਪੀਲ ਕੀਤੀ| ਇਨ੍ਹਾਂ ਦੇਸ਼ਾਂ ਮੁਤਾਬਕ ਅਮਰੀਕਾ ਨੇ ਲਗਾਤਾਰ ਇਰਾਨ ਤੇ ਪਾਬੰਦੀਆਂ ਲਗਾਉਣ ਅਤੇ ਇਰਾਨ ਦੇ ਇਸ ਸਮਝੌਤੇ ਦੇ ਇਨ੍ਹਾਂ ਪ੍ਰਬੰਧਾਂ ਨੂੰ ਤੋੜਨ ਕਾਰਨ ਖਤਰਾ ਵੱਧਦਾ ਜਾ ਰਿਹਾ ਹੈ |ਇਰਾਨ ਨੇ ਅੰਤਰਰਾਸ਼ਟਰੀ ਪਰਮਾਣੂ ਸਮਝੌਤੇ ਦੇ ਤਹਿਤ ਯੂਰੇਨੀਅਮ ਸਮਰੱਥਾ ਦੀ 3.67 ਫੀਸਦੀ ਦੀ ਤੈਅ ਸੀਮਾ ਨੂੰ ਪਾਰ ਕਰ ਕੇ ਇਸ ਨੂੰ 4.5 ਫੀਸਦੀ ਕਰ ਲਿਆ ਹੈ|

VIA PUNJAB