ਕੱਚੀਆਂ ਕਲੋਨੀਆਂ ਦੀ ਰਜਿਸਟਰੀ ਜਲਦ: ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਚੀਆਂ ਕਲੋਨੀਆਂ (ਅਣਅਧਿਕਾਰਤ ਕਲੋਨੀਆਂ) ਵਿੱਚ ਰਹਿਣ ਵਾਲੇ ਲੋਕਾਂ ਨੂੰ ਖੁਸ਼ਖਬਰੀ ਦਿੰਦੇ ਹੋਏ ਵੱਡਾ ਐਲਾਨ ਕੀਤਾ ਹੈ| ਕੇਜਰੀਵਾਲ ਨੇ ਕਿਹਾ ਕਿ ਹੁਣ ਅਣਅਧਿਕਾਰਤ ਕਲੋਨੀ ਦੇ ਮਕਾਨਾਂ ਦੀ ਰਜਿਸਟਰੀ ਸ਼ੁਰੂ ਹੋਵੇਗੀ| ਕੇਜਰੀਵਾਲ ਨੇ ਅੱਜ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਾਲੇ ਤੱਕ ਇਨ੍ਹਾਂ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਨਾਲ ਧੋਖਾ ਹੁੰਦਾ ਰਿਹਾ ਹੈ| ਅਸੀਂ ਸਾਲ 2015 ਵਿੱਚ ਪ੍ਰਸਤਾਵ ਪਾਸ ਕਰ ਕੇ ਕੇਂਦਰ ਨੂੰ ਭੇਜਿਆ ਸੀ, ਸਾਨੂੰ ਖੁਸ਼ੀ ਹੋਈ ਕਿ ਕੇਂਦਰ ਸਰਕਾਰ ਨੇ ਸਾਡੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ| ਇਸ ਦੌਰਾਨ ਕੇਜਰੀਵਾਲ ਨੇ ਕੇਂਦਰ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ| ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਲਈ ਮੈਂ ਕੇਂਦਰ ਸਰਕਾਰ ਨੂੰ ਵਧਾਈ ਦਿੰਦਾ ਹਾਂ| ਕੇਜਰੀਵਾਲ ਨੇ ਕਿਹਾ,”ਸਾਨੂੰ ਖੁਸ਼ੀ ਹੈ ਕਿ ਜੋ ਸਪਨਾ ਇਨ੍ਹਾਂ ਲੋਕਾਂ ਨੇ ਦੇਖਿਆ ਸੀ, ਉਹ ਹੁਣ ਪੂਰਾ ਹੋਣ ਜਾ ਰਿਹਾ ਹੈ|”

VIA PUNJAB