ਰਮੇਸ਼ ਪੋਵਾਰ ਨੂੰ ਭਾਰਤੀ ਮਹਿਲਾ ਟੀਮ ਦਾ ਅੰਤਰਿਮ ਕੋਚ ਨਿਯੁਕਤ ਕੀਤਾ ਗਿਆ

ਮੁੰਬਈ – ਭਾਰਤ ਦੇ ਸਾਬਕਾ ਆਫ ਸਪਿਨਰ ਰਮੇਸ਼ ਪੋਵਾਰ ਨੂੰ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਦਾ ਅੰਤਰਿਮ ਕੋਚ ਨਿਯੁਕਤ ਕੀਤਾ ਗਿਆ ਹੈ। ਬੀ.ਸੀ.ਸੀ.ਆਈ. ਜਦੋਂ ਤੱਕ ਤੁਸ਼ਾਰ ਅਰੋਠੇ ਦਾ ਸਹੀ ਬਦਲ ਨਹੀਂ ਲੱਭ ਲੈਂਦਾ ਉਦੋਂ ਤੱਕ ਉਹ ਟੀਮ ਨਾਲ ਜੁੜੇ ਰਹਿਣਗੇ। ਸੀਨੀਅਰ ਖਿਡਾਰੀਆਂ ਦੇ ਨਾਲ ਮਤਭੇਦ ਦੇ ਬਾਅਦ ਅਰੋਠੇ ਨੂੰ ਅਸਤੀਫਾ ਦੇਣ ਨੂੰ ਮਜਬੂਰ ਹੋਣਾ ਪਿਆ ਸੀ। ਪੋਵਾਰ ਮਹਿਲਾ ਟੀਮ ਦੇ ਕੈਂਪ ਨਾਲ ਜੁੜਨਗੇ ਜਿਸ ਦੀ ਸ਼ੁਰੂਆਤ 25 ਜੁਲਾਈ ਤੋਂ ਬੰਗਲੌਰ ‘ਚ ਹੋਵੇਗੀ। ਪੋਵਾਰ ਨੇ ਪੱਤਰਕਾਰਾਂ ਨੂੰ ਕਿਹਾ, ”ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਦੀ ਮੈਨੂੰ ਖੁਸ਼ੀ ਹੈ ਅਤੇ ਮੈਨੂੰ ਉਨ੍ਹਾਂ (ਮਹਿਲਾ ਟੀਮ) ਨੂੰ ਅੱਗੇ ਵਧਾਉਣ ਲਈ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਕਰਨੀ ਹੋਵੇਗੀ।” 40 ਸਾਲ ਦੇ ਪੋਵਾਰ ਨੇ ਭਾਰਤ ਵੱਲੋਂ ਦੋ ਟੈਸਟਾਂ ‘ਚ 6 ਜਦਕਿ 31 ਇਕ ਰੋਜ਼ਾ ਕੌਮਾਂਤਰੀ ਮੈਚਾਂ ‘ਚ 34 ਵਿਕਟਾਂ ਝਟਕਾਈਆਂ ਹਨ। ਉਨ੍ਹਾਂ ਨੇ ਪਹਿਲੇ ਦਰਜੇ ਦੇ ਕ੍ਰਿਕਟ ‘ਚ 148 ਮੈਚਾਂ ‘ਚ 470 ਵਿਕਟਾਂ ਝਟਕਾਈਆਂ ਹਨ।
VIA PUNJAB