- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਤੁਲਸੀ ਗੇਬਾਰਡ ਨੇ ਗੂਗਲ ਨੂੰ ਦਿੱਤਾ 50 ਮਿਲੀਅਨ ਡਾਲਰ ਦਾ ਨੋਟਿਸ
ਅਮਰੀਕਾ ਦੀ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਭਾਰਤੀ ਮੂਲ ਦੀ ਤੁਲਸੀ ਗੇਬਾਰਡ ਨੇ ਗੂਗਲ ‘ਤੇ 50 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਹੈ। ਤੁਲਸੀ ਨੇ ਗੂਗਲ ‘ਤੇ ਇਹ ਮੁਕੱਦਮਾ ਉਨ੍ਹਾਂ ਦੀ 2020 ਦੀ ਚੋਣ ਪ੍ਰਚਾਰ ਮੁਹਿੰਮ ਨਾਲ ਭੇਦਭਾਵ ਕਰਨ ਅਤੇ ਉਨ੍ਹਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਵਿਚ ਰੁਕਾਵਟ ਪਾਉਣ ਦਾ ਦੋਸ਼ ਲਗਾਉਂਦਿਆਂ ਕੀਤਾ। ਭਾਰਤੀ ਮੂਲ ਦੀ ਤੁਲਸੀ ਗੇਬਾਰਡ (38) ਅਮਰੀਕੀ ਕਾਂਗਰਸ ਦੀ ਪਹਿਲੀ ਹਿੰਦੂ ਮੈਂਬਰ ਹੈ।ਤੁਲਸੀ ਦੀ ਪਛਾਣ ਇਰਾਕ ਯੁੱਧ ਵਿਚ ਉਨ੍ਹਾਂ ਦੇ ਕੁਸ਼ਲ ਮੁਹਿੰਮ ਲਈ ਰਹੀ ਹੈ। ਹਵਾਈ ਵਿਚ 2013 ਤੋਂ 2 ਬਾਰ ਸਾਂਸਦ ਚੁਣੀ ਗਈ ਤੁਲਸੀ ਨੇ ਆਪਣੇ ਲਾਸ ਏਂਜਲਸ ਕੋਰਟ ਵਿਚ ਗੂਗਲ ਵਿਰੁੱਧ ਮੁਕੱਦਮਾ ਦਾਇਰ ਕੀਤਾ। ਫੈਡਰਲ ਕੋਰਟ ਵਿਚ ਦਾਖਲ ਮੁਕੱਦਮੇ ਵਿਚ ਉਨ੍ਹਾਂ ਨੇ ਦੋਸ਼ ਲਗਾਇਆ ਕਿ ਗੂਗਲ ਨੇ ਉਨ੍ਹਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਵਿਚ ਰੁਕਾਵਟ ਪਾਈ। ਗੂਗਲ ਨੇ ਜੂਨ ਵਿਚ ਤੁਲਸੀ ਦੀ ਪਹਿਲੀ ਡੈਮੋਕ੍ਰੈਟਿਕ ਡਿਬੇਟ ਦੀ ਬਾਅਦ ਉਨ੍ਹਾਂ ਦੀ ਮੁਹਿੰਮ ਨਾਲ ਜੁੜੇ ਐਡਵਰਟਾਈਜਿੰਗ ਅਕਾਊਂਟ ਨੂੰ ਕੁਝ ਦੇਰ ਲਈ ਮੁਅੱਤਲ ਕਰ ਦਿੱਤਾ ਸੀ।ਤੁਲਸੀ ਦੀ ਮੁਹਿੰਮ ਕਮੇਟੀ ਦਾ ਕਹਿਣਾ ਹੈ ਕਿ ਗੂਗਲ ਨੇ 27 ਜੂਨ ਨੂੰ ਉਨ੍ਹਾਂ ਦੇ Campaign Advertising Account ਨੂੰ 6 ਘੰਟੇ ਲਈ ਮੁਅੱਤਲ ਕਰ ਦਿੱਤਾ ਸੀ। 28 ਜੂਨ ਨੂੰ ਵੀ ਉਨ੍ਹਾਂ ਦੇ ਅਕਾਊਂਟ ਨਾਲ ਇਹ ਘਟਨਾ ਦੁਹਰਾਈ ਗਈ। ਅਕਾਊਂਟ ਮੁਅੱਤਲ ਹੋਣ ਕਾਰਨ ਆਮ ਨਾਗਰਿਕਾਂ ਤੱਕ ਤੁਲਸੀ ਦੀ ਪਹੁੰਚ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਚੰਦੇ ਦੀ ਰਾਸ਼ੀ ਪ੍ਰਭਾਵਿਤ ਹੋਈ।


