ਆਸਟ੍ਰੇਲੀਆ, ਥਾਈਲੈਂਡ ਅਤੇ ਮਾਈਕ੍ਰੋਨੇਸ਼ੀਆ ਦੇ ਦੌਰੇ ਤੇ ਜਾਣਗੇ ਪੋਂਪਿਓ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੀ ਹਿੰਦ-ਪ੍ਰਸ਼ਾਂਤ ਪਹਿਲ ਦੇ ਤਹਿਤ ਵਿਦੇਸ਼ ਮੰਤਰੀ ਮਾਈਕ ਪੋਂਪਿਓ ਥਾਈਲੈਂਡ, ਆਸਟ੍ਰੇਲੀਆ ਅਤੇ ਸੰਘੀ ਰਾਜ ਮਾਈਕ੍ਰੋਨੇਸ਼ੀਆ ਦੇ ਇਕ ਹਫਤੇ ਦੇ ਦੌਰੇ ‘ਤੇ ਜਾਣਗੇ। ਵਿਦੇਸ਼ ਮੰਤਰਾਲੇ ਦੀ ਬੁਲਾਰਨ ਮੋਰਗਨ ਓਰਟਾਗਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਹਫਤੇ ਭਰ ਚੱਲਣ ਵਾਲਾ ਇਹ ਦੌਰਾ 30 ਜੁਲਾਈ ਨੂੰ ਸ਼ੁਰੂ ਹੋਵੇਗਾ। ਇਹ ਲੰਬੇ ਸਮੇਂ ਤੋਂ ਸਹਿਯੋਗੀਆਂ ਅਤੇ ਜੀਵੰਤ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਅਮਰੀਕਾ ਦੀ ਇੱਛਾ ਨੂੰ ਪ੍ਰਤੀਬਿੰਬਤ ਕਰਦਾ ਹੈ। ਇਸ ਦੇ ਨਾਲ ਹੀ ਆਸੀਆਨ ਨਾਲ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ ਜੋ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿਚ ਅਮਰੀਕੀ ਦ੍ਰਿਸ਼ਟੀਕੋਣ ਦਾ ਕੇਂਦਰ ਹੈ।ਪੋਂਪਿਓ 1 ਅਗਸਤ ਨੂੰ ਬੈਂਕਾਕ ਪਹੁੰਚਣਗੇ, ਜਿੱਥੇ ਉਹ ਯੂ.ਐੱਸ. ਐਸੋਸੀਏਸ਼ਨ ਆਫ ਸਾਊਥਈਸਟ ਏਸ਼ੀਅਨ ਨੇਸ਼ਨਸ (ਆਸੀਆਨ) ਦੀ ਇਕ ਬੈਠਕ ਵਿਚ ਸਹਿ-ਪ੍ਰਧਾਨਗੀ ਕਰਨਗੇ। ਇਸ ਦੇ ਅਗਲੇ ਦਿਨ ਪੋਂਪਿਓ ਏਸ਼ੀਆ ਪੈਸੇਫਿਕ ਖੇਤਰ ਵਿਚ ਅਮਰੀਕ ਦੀ ਆਰਥਿਕ ਹਿੱਸੇਦਾਰੀ ‘ਤੇ ਸਿਆਮ ਸੋਸਾਇਟੀ ਵਿਚ ਆਪਣਾ ਸੰਬੋਧਨ ਦੇਣਗੇ। ਉਨ੍ਹਾਂ ਨੇ ਦੱਸਿਆ ਕਿ ਉਹ 3 ਅਗਸਤ ਨੂੰ ਥਾਈਲੈਂਡ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਣਗੇ। ਇਸ ਦੌਰੇ ‘ਤੇ ਉਨ੍ਹਾਂ ਦਾ ਆਖਰੀ ਪੜਾਅ ਸੰਘੀ ਰਾਜ ਮਾਈਕ੍ਰੋਨੇਸ਼ੀਆ ਹੋਵੇਗਾ।

VIA PUNJAB