ਜਾਪਾਨ ਵਿੱਚ ਭੂਚਾਲ ਦੇ ਤੇਜ਼ ਝਟਕੇ

ਟੋਕੀਓ – ਜਾਪਾਨ ਦੇ ਟੋਕੀਓ ਸੂਬੇ ਦੇ ਹਚੀਜੋਜਿਮਾ ਟਾਪੂ ਦੇ ਪੂਰਬੀ ਤਟ ਤੇ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ, ਹਾਲਾਂਕਿ ਬਾਅਦ ਵਿੱਚ ਇਸ ਦੀ ਤੀਬਰਤਾ 5.7 ਦੱਸੀ ਗਈ| ਜਾਪਾਨ ਦੇ ਮੌਸਮ ਵਿਭਾਗ ਮੁਤਾਬਕ ਭੂਚਾਲ ਦੇ ਝਟਕੇ ਸਥਾਨਕ ਸਮੇਂ ਮੁਤਾਬਕ ਸਵੇਰੇ 5.37 ਤੇ ਮਹਿਸੂਸ ਕੀਤੇ ਗਏ| ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ| ਭੂਚਾਲ ਦਾ ਕੇਂਦਰ ਜ਼ਮੀਨ ਵਿੱਚ 60 ਕਿਲੋਮੀਟਰ ਦੀ ਡੂੰਘਾਈ ਵਿੱਚ ਰਿਹਾ| ਭੂਚਾਲ ਕਾਰਨ ਸੁਨਾਮੀ ਸਬੰਧੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ| ਜ਼ਿਕਰਯੋਗ ਹੈ ਕਿ ਜਾਪਾਨ ਰਿੰਗ ਆਫ ਫਾਇਰ ਤੇ ਸਥਿਤ ਹੈ, ਜਿੱਥੇ ਵਧੇਰੇ ਭੂਚਾਲ ਆਉਂਦੇ ਹਨ| ਅਜੇ 2 ਦਿਨ ਪਹਿਲਾਂ ਹੀ ਇੱਥੇ 6.3 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ ਸਨ| ਇਹ ਭੂਚਾਲ ਇੱਥੋਂ ਦੇ ਮਸ਼ਹੂਰ ਟਾਪੂ ਹੋਨਸ਼ੂ ਤੇ ਆਇਆ ਸੀ|

VIA PUNJAB