- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੁਝਾਅ ਦਿੱਤਾ ਕਿ ਬੈਂਕ ਲਾਕਰਾਂ ਵਿਚ ਰੱਖੀ ਬਹੁਮੁੱਲੀ ਵਸਤੂਆਂ ਦਾ ਖੁਲਾਸਾ ਕਰਨਾ ਜਰੂਰੀ ਕੀਤਾ ਜਾਵੇ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਬੈਂਕ ਲਾਕਰਾਂ ਵਿਚ ਜਮ੍ਹਾ ਬਹੁਮੁੱਲੀ ਵਸਤੂਆਂ ਦੇ ਨੁਕਸਾਨ ਦੇ ਜਿਮੇਵਾਰੀ ਦੇ ਮੁੱਦੇ ਦੀ ਅਤੇ ਕੇਂਦਰ ਸਰਕਾਰ ਦਾ ਧਿਆਨ ਆਰਸ਼ਿਤ ਕਰਦੇ ਹੋਏ ਸੁਝਾਅ ਦਿੱਤਾ ਕਿ ਲਾਕਰਾਂ ਵਿਚ ਰੱਖੀ ਬਹੁਮੁੱਲੀ ਵਸਤੂਆਂ ਦਾ ਖੁਲਾਸਾ ਕਰਨਾ ਜਰੂਰੀ ਕੀਤਾ ਜਾਵੇ׀ ਇਸ ਨਾਲ ਬੈਂਕ ਲਾਕਰਾਂ ਨੂੰ ਕਿਰਾਏ ’ਤੇ ਲੈਣ ਵਾਲੇ ਲੋਕਾਂ ਦੇ ਲਈ ਆਸਾਨੀ ਨਾਲ ਸਮੂਹਿਕ ਬੀਮਾ ਪਾਲਿਸੀ ਖਰੀਦ ਸਕਦੇ ਹਨ׀ ਕੇਂਦਰੀ ਖਜਾਨਾ ਮੰਤਰੀ ਪੀਯੂਸ਼ ਗੋਇਲ ਨੂੰ ਲਿਖੇ ਇਕ ਪੱਤਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜੇ ਕਿਸੇ ਕਾਰਨ ਇਸ ਨੂੰ ਅਵਿਵਹਾਰਕ ਮੰਨਿਆ ਜਾਂਦਾ ਹੈ ਤਾਂ ਗ੍ਰਾਹਕਾਂ ਨੂੰ ਘੱਟ ਤੋਂ ਘੱਟ ਖੁਲਾਸਾ ਕਰਨ ਦਾ ਵਿਕਲਪ ਦਿੱਤਾ ਜਾ ਸਕਦਾ ਹੈ׀ ਮੁੱਖ ਮੰਤਰੀ ਨੇ ਕਿਹਾ ਕਿ ਜੇ ਬੈਂਕ ਇਛੁੱਕ ਗ੍ਰਾਹਕਾਂ ਦੇ ਸਬਸੇਟ ਦੇ ਲਾਕਰਾਂ ਦਾ ਬੀਮਾ ਨਹੀਂ ਕਰਾਉਦੇ ਹਨ ਤਾਂ ਵੀ ਅਜਿਹਾ ਕੋਈ ਘਟਨਾ ਘਟਿਤ ਹੋਣ ’ਤੇ ਇਸ ਤੋਂ ਬੈਂਕ ਅਤੇ ਸਰਕਾਰ ਨੂੰ ਦਾਵਿਆਂ ਨੁੰ ਜਲਦੀ ਨਿਪਟਾਰਾ ਕਰਨ ਵਿਚ ਮਦਦ ਮਿਲੇਗੀ׀ ਉਨ੍ਹਾਂ ਨੈ ਕਿਹਾ ਕਿ ਇਸ ਦਿਸ਼ਾ ਵਿਚ ਇਹ ਇਕ ਵੱਡਾ ਕਦਮ ਹੋਵੇਗਾ ਕਿਉਂਕਿ ਭਾਰਤੀ ਰਿਜਰਵ ਬੈਂਕ ਨੇ ਇਸ ਤਰ੍ਹਾਂ ਦੇ ਨੁਕਸਾਨ ਦਾ ਆਕਲਣ ਕਰਨ ਦੇ ਲਈ ਹੁਣ ਤਕ ਕੋਈ ਮਾਣਦੰਡ ਤਿਆਰ ਨਹੀਂ ਕੀਤਾ ਹੈ׀ ਇਸ ਤੋਂ ਇਲਾਵਾ, ਇਹ ਕਾਲੇ ਧਨ ਨੂੰ ਰੋਕਣ ਅਤੇ ਵਿੱਤੀ ਲੇਨਦੇਨ ਵਿਚ ਪਾਰਦਰਸ਼ਿਤਾ ਨੂੰ ਪੋ੍ਰਤਸਾਹਨ ਦੇਣ ਦੇ ਭਾਰਤ ਸਰਕਾਰ ਦੇ ਪ੍ਰਸੰਸਾਂਯੋਗ ਮੁਹਿੰਮ ਦੇ ਅਨੁਰੂਪ ਵੀ ਹੋਵੇਗਾ׀ ਇਸ ਸਬੰਧ ਵਿਚ ਇਕ ਨੀਤੀ ਤਿਆਰ ਕਰਨ ਦੀ ਜਰੂਰਤ ’ਤੇ ਪ੍ਰਕਾਸ਼ ਪਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸਾਡੇ ਜਨਤਕ ਖੇਤਰ ਦੇ ਬੈਂਕਾਂ ’ਤੇ ਬਹੁਤ ਵੱਧ ਭਰੋਸਾ ਹੈ׀ ਉਹ ਆਪਣਾ ਕੀਮਤੀ ਸਮਾਨ ਲਾਕਰਾਂ ਵਿਚ ਰੱਖਦੇ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਇਕ ਸੁਰੱਖਿਅਤ ਥਾਂ ਹੈ׀ ਫ਼ਿਰ ਵੀ, ਅਸਲੀਅਤ ਇਹ ਹੈ ਕਿ ਕੁਦਰਤੀ ਆਪਦਾ ਜਾਂ ਅਪਰਾਧਿਕ ਗਤੀਵਿਧੀਆਂ ਦੇ ਕਾਰਨ ਕੀਮਤੀ ਸਮਾਨ ਨੂੰ ਹੋਏ ਨੁਕਸਾਨ ਦੇ ਲਈ ਬੈਂਕ ਜਿਮੇਵਾਰ ਨਹੀਂ ਹੁੰਦਾ׀ ਉਨ੍ਹਾਂ ਨੇ ਕਿਹਾ ਕਿ ਇਸ ਦੇ ਪਿੱਛੇ ਕਾਨੂੰਨੀ ਤਰਕ ਲਾਕਰ ਸਮਝੌਤੇ ਵਿਚ ਗੈਰ-ਇਜਹਾਰ ਬਲਾਕ ਹੈ ਜਿਸ ਦੇ ਅਨੁਸਾਰ ਲਾਕਰਾਂ ਨੂੰ ਕਿਰਾਏ ’ਤੇ ਲੈਣ ਵਾਲੇ ਲੋਕਾਂ ਨੂੰ ਉਨ੍ਹਾਂ ਵੱਲੋਂ ਲਾਕਰ ਵਿਚ ਰੱਖੀ ਗਈ ਬਹੁਮੁੱਲੀ ਵਸਤੂਆਂ ਦਾ ਖੁਲਾਸਾ ਕਰਨ ਦੀ ਜਰੂਰਤ ਨਹੀਂ ਹੈ׀ ਉਨ੍ਹਾਂ ਨੇ ਪੱਤਰ ਵਿਚ ਇਹ ਵੀ ਵਰਨਣ ਕੀਤਾ ਹੈ ਕਿ ਅਕਤੂਬਰ, 2014 ਵਿਚ ਗੋਹਾਨਾ ਵਿਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਵਿਚ ਹੋਈ ਲੁੱਟ ਨੇ ਇਸ ਸਬੰਧ ਵਿਚ ਇਕ ਨੀਤੀ ਤਿਆਰ ਕਰਨ ਦੀ ਜਰੂਰਤ ’ਤੇ ਜੋਰ ਦਿੱਤਾ ਹੈ


