- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਐਂਡਰਸਨ ਨੇ ਝਟਕਾਏ ਭਾਰਤ ਦੇ ਸਲਾਮੀ ਬੱਲੇਬਾਜ਼
ਲੰਡਨ – ਚੇਤੇਸ਼ਵਰ ਪੁਜਾਰਾ ਦੇ ਰਨ ਆਊਟ ਹੋਣ ਮਗਰੋਂ ਭਾਰਤ ਨੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਚਾਹ ਤੱਕ ਤਿੰਨ ਵਿਕਟਾਂ 15 ਦੌੜਾਂ ’ਤੇ ਗੁਆ ਲਈਆਂ। ਪੁਜਾਰਾ 25 ਗੇਂਦਾਂ ਖੇਡਣ ਮਗਰੋਂ ਆਊਟ ਹੋ ਗਿਆ। ਪਿਛਲੇ ਕੁੱਝ ਟੈਸਟ ਮੈਚਾਂ ਵਿੱਚ ਭਾਰਤ ਦੇ ਦਸ ਬੱਲੇਬਾਜ਼ ਰਨ ਆਊਟ ਹੋਏ ਹਨ, ਜਿਨ੍ਹਾਂ ਵਿੱਚੋਂ ਸੱਤ ਵਿੱਚ ਪੁਜਾਰਾ ਸ਼ਾਮਲ ਸੀ। ਖ਼ਰਾਬ ਮੌਸਮ ਕਾਰਨ ਚਾਹ ਦੇ ਆਰਾਮ ਤੱਕ 8.3 ਓਵਰ ਦੀ ਖੇਡ ਹੋ ਸਕੀ। ਕਪਤਾਨ ਵਿਰਾਟ ਕੋਹਲੀ 16 ਦੌੜਾਂ ਬਣਾ ਕੇ ਖੇਡ ਰਿਹਾ ਸੀ। ਪਹਿਲੇ ਸੈਸ਼ਨ ਵਿੱਚ ਮੁਰਲੀ ਵਿਜੇ (ਸਿਫ਼ਰ) ਅਤੇ ਕੇ ਐਲ ਰਾਹੁਲ (ਅੱਠ) ਵੀ ਆਊਟ ਹੋ ਗਏ ਸਨ। ਜੇਮਜ਼ ਐਂਡਰਸਨ ਨੇ ਛੇ ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਮੀਂਹ ਕਾਰਨ ਖਿਡਾਰੀ ਮੈਦਾਨ ਛੱਡ ਕੇ ਜਾਣ ਲੱਗੇ, ਪਰ ਅੰਪਾਇਰਾਂ ਨੇ ਉਨ੍ਹਾਂ ਨੂੰ ਬੁਲਾਇਆ। ਅਗਲੀ ਗੇਂਦ ’ਤੇ ਹੀ ਪੁਜਾਰਾ ਰਨ ਆਊਟ ਹੋ ਗਿਆ ਅਤੇ ਇਸ ਮਗਰੋਂ ਖੇਡ ਰੋਕਣੀ ਪਈ।


