ਈਰਾਨ ਦਾ ਸ਼ਬਦੀ ਵਾਰ ‘ਅਮਰੀਕਾ ਨੂੰ ਧਮਕਾਉਣ ਦੀ ਆਦਤ ਪੈ ਗਈ ਹੈ’

ਤਹਿਰਾਨ – ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਨੇ ਤੁਰਕੀ ਅਤੇ ਅਮਰੀਕਾ ਵਿਚਾਲੇ ਵਧਦੇ ਵਿਵਾਦ ਦਰਮਿਆਨ ਸ਼ਬਦੀ ਹਮਲਾ ਕੀਤਾ ਹੈ। ਮੁਹੰਮਦ ਜਵਾਦ ਨੇ ਅਮਰੀਕਾ ‘ਤੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਉਸ ਨੂੰ ‘ਪਾਬੰਦੀ ਲਾਉਣ ਅਤੇ ਧਮਕਾਉਣ ਦੀ ਆਦਤ’ ਜਿਹੀ ਪੈ ਗਈ ਹੈ। ਜ਼ਰੀਫ ਨੇ ਕਿਹਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਆਪਣੇ ਨਾਟੋ ਸਹਿਯੋਗੀ ਤੁਰਕੀ ‘ਤੇ ਆਰਥਿਕ ਪਾਬੰਦੀ ਲਾਏ ਜਾਣ ‘ਤੇ ਉਤਸ਼ਾਹਤ ਹੋਣਾ ‘ਸ਼ਰਮਨਾਕ’ ਹੈ। ਉਨ੍ਹਾਂ ਨੇ ਕਿਹਾ, ”ਅਮਰੀਕਾ ਨੂੰ ਪਾਬੰਦੀਆਂ ਲਾਉਣ ਅਤੇ ਧਮਕਾਉਣ ਦੀ ਆਦਤ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ, ਨਹੀਂ ਤਾਂ ਸਮੁੱਚੀ ਦੁਨੀਆ ਜ਼ੁਬਾਨੀ ਨਿੰਦਾ ਨਾਲ ਅੱਗੇ ਵਧ ਕੇ ਉਸ ਨੂੰ ਮਜਬੂਰ ਕਰਨ ਲਈ ਇਕਜੁਟ ਹੋ ਜਾਵੇਗੀ।” ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪਹਿਲਾਂ ਵੀ ਗੁਆਂਢੀਆਂ ਨਾਲ ਖੜ੍ਹੇ ਹੋਏ ਹਾਂ ਅਤੇ ਹੁਣ ਵੀ ਅਜਿਹਾ ਕਰਾਂਗੇ।

VIA PUNJAB