- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੁੱਕੇਬਾਜ਼ੀ ਨੂੰ ਓਲੰਪਿਕ ਦੇ ਰਾਹ ਪਾਉਣ ਲਈ ਯਤਨਸ਼ੀਲ: ਰਹਿਮੋਵ
ਨਵੀਂ ਦਿੱਲੀ, ਪ੍ਰੇਸ਼ਾਨੀਆਂ ਨਾਲ ਜੂਝ ਰਹੀ ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ (ਏਆਈਬੀਏ) ਦੇ ਅੰਤਰਿਮ ਮੁਖੀ ਗਫ਼ੂਰ ਰਹਿਮੋਵ ਦਾ ਮੰਨਣਾ ਹੈ ਕਿ ਮੁੱਕੇਬਾਜ਼ੀ ਨੂੰ ਓਲੰਪਿਕ ’ਚੋਂ ਲਾਂਭੇ ਕੀਤੇ ਜਾਣ ਦੀ ਧਮਕੀ ‘ਚੁਣੌਤੀਪੂਰਨ’ ਸਮਾਂ ਹੈ। ਰਹਿਮੋਵ ਹਾਲਾਂਕਿ ਇਹ ਵੀ ਮੰਨਦਾ ਹੈ ਕਿ ਸੰਸਥਾ ਨੂੰ ਆਈਓਸੀ ਦਾ ਭਰੋਸਾ ਹਾਸਲ ਕਰਨ ਲਈ ਪੁਰਜ਼ੋਰ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਰਹਿਮੋਵ ਨੇ ਈਮੇਲ ਇੰਟਰਵਿਊ ਦੌਰਾਨ ਉਨ੍ਹਾਂ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ, ਜਿਸ ਦਾ ਐਮੇਚਿਓਰ ਮੁੱਕੇਬਾਜ਼ੀ ਸੰਚਾਲਨ ਸੰਸਥਾ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਸਥਾ ਦੀ ਪਿਛਲੇ ਕੁਝ ਸਮੇਂ ਤੋਂ ਹਾਲਤ ਕਾਫ਼ੀ ਖਸਤਾ ਹੈ। ਮੁੱਕੇਬਾਜ਼ੀ ਨੂੰ 2020 ਟੋਕੀਓ ਓਲੰਪਿਕ ਤੋਂ ਲਾਂਭੇ ਕੀਤੇ ਜਾਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘ਏਆਈਬੀਏ ਦੇ ਸਿਖਰਲੇ ਅਧਿਕਾਰੀ ਇਹ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ ਕਿ ਸਾਡੇ ਹਿੱਤ ਧਾਰਕਾਂ- ਖਾਸ ਕਰਕੇ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦਾ ਭਰੋਸਾ ਫਿਰ ਤੋਂ ਹਾਸਲ ਕਰਨ ਲਈ ਮੁੜ ਯਤਨ ਕੀਤੇ ਜਾਣ।’ ਉਨ੍ਹਾਂ ਕਿਹਾ, ‘ਇਹ ਚੁਣੌਤੀਪੂਰਨਾ ਸਮਾਂ ਹੈ। ਮੈਂ ਤੇ ਏਆਈਬੀਏ ਦੀ ਅਗਵਾਈ ਕਰਨ ਵਾਲੇ ਅਧਿਕਾਰੀ ਖੇਡ ਦੇ ਲਗਾਤਾਰ ਵਿਕਾਸ ਲਈ ਪ੍ਰਤੀਬੱਧ ਹਨ ਤੇ ਇਸ ਦੀ ਮਿਸਾਲ ਸਾਡੀ ਨਵੀਂ ਆਧਾਰ ਯੋਜਨਾ ਨੂੰ ਪ੍ਰਵਾਨਗੀ ਦੇਣਾ ਹੈ।’ ਯਾਦ ਰਹੇ ਕਿ ਕੌਮਾਂਤਰੀ ਓਲੰਪਿਕ ਕਮੇਟੀ ਨੇ ਏਆਈਬੀਏ ਨੂੰ ਵਿੱਤੀ ਇਮਦਾਦ ਬੰਦ ਕਰ ਦਿੱਤੀ ਹੈ, ਜਿਸ ਕਰਕੇ ਇਸ ਦੇ ਪ੍ਰਸ਼ਾਸਨ ਤੇ ਨੈਤਿਕ ਅਤੇ ਵਿੱਤੀ ਪ੍ਰਬੰਧਨ ਸਬੰਧੀ ਫ਼ਿਕਰਮੰਦੀ ਵਧ ਗਈ ਹੈ। ਰਹਿਮੋਵ ਨੇ ਕਿਹਾ, ‘ਅਸੀਂ ਇਸ ਅਮਲ ਦਾ ਸਵਾਗਤ ਕੀਤਾ ਤੇ ਇਸ ਨੂੰ ਮਜ਼ਬੂਤ ਸੰਸਥਾ ਬਣਾਉਣ ਦੇ ਮੌਕੇ ਵਜੋਂ ਲਿਆ। ਸਾਡਾ ਮੰਨਣਾ ਹੈ ਕਿ ਪਿਛਲੇ ਦਿਨਾਂ ’ਚ ਸੰਸਥਾ ਦੇ ਸਾਰੇ ਪਹਿਲੂਆਂ ’ਚ ਕਾਫ਼ੀ ਵਿਕਾਸ ਹੋਇਆ ਹੈ।’ ਕਾਬਿਲੇਗੌਰ ਹੈ ਕਿ ਆਈਓਸੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਏਆਈਬੀਏ ਆਪਣੇ ਸਾਰੇ ਪਹਿਲੂਆਂ ਦਾ ਹੱਲ ਕੱਢਣ ਵਿੱਚ ਨਾਕਾਮ ਰਿਹਾ ਤਾਂ ਮੁੱਕੇਬਾਜ਼ੀ ਨੂੰ ਟੂਰਨਾਮੈਂਟਾਂ ਦੇ ਵੱਡੇ ਮੰਚ ਤੋਂ ਹਮੇਸ਼ਾਂ ਲਈ ਲਾਂਭੇ ਕਰ ਦਿੱਤਾ ਜਾਵੇਗਾ।


