- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲਾਰਡਜ਼ ਟੈਸਟ: ਭਾਰਤ ਨੂੰ ਪਾਰੀ ਤੇ 159 ਦੌੜਾਂ ਦੀ ਸ਼ਿਕਸਤ
ਲੰਡਨ, ਸਟੂਅਰਟ ਬਰੌਡ ਤੇ ਜੇਮਸ ਐਂਡਰਸਨ ਦੀ ਧਾਰਦਾਰ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਅੱਜ ਇਥੇ ਮੀਂਹ ਪ੍ਰਭਾਵਿਤ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਭਾਰਤ ਦੀ ਦੂਜੀ ਪਾਰੀ 130 ਦੌੜਾਂ ’ਤੇ ਸਮੇਟਦਿਆਂ ਲਾਡਰਜ਼ ਟੈਸਟ ਇਕ ਪਾਰੀ ਤੇ 159 ਦੌੜਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਮੇਜ਼ਬਾਨ ਇੰਗਲੈਂਡ ਦੀ ਟੀਮ ਪੰਜ ਮੈਚਾਂ ਦੀ ਲੜੀ ’ਚ 2-0 ਨਾਲ ਅੱਗੇ ਹੋ ਗਈ ਹੈ। ਰਵੀਚੰਦਰਨ ਅਸ਼ਵਿਨ 33 ਦੌੜਾਂ ਦੇ ਸਰਵੋਤਮ (ਪਾਰੀ ਦੇ) ਨਾਲ ਨਾਬਾਦ ਰਿਹਾ। ਇੰਗਲੈਂਡ ਲਈ ਬਰੌਡ ਤੇ ਐਂਡਰਸਨ ਨੇ ਚਾਰ-ਚਾਰ ਵਿਕਟਾਂ ਲਈਆਂ। ਇੰਗਲੈਂਡ ਲਈ ਪਹਿਲੀ ਪਾਰੀ ਵਿੱਚ ਸੈਂਕੜਾ ਜੜਨ ਵਾਲੇ ਹਰਫਨਮੌਲਾ ਖਿਡਾਰੀ ਕ੍ਰਿਸ ਵੋਕਸ ਦੇ ਹਿੱਸੇ ਦੋ ਵਿਕਟਾਂ ਆਈਆਂ। ਭਾਰਤ ਲਈ ਸਲਾਮੀ ਬੱਲੇਬਾਜ਼ ਮੁਰਲੀ ਵਿਜੈ ਮੁੜ ਨਾਕਾਮ ਰਿਹਾ ਤੇ ਉਹ ਖਾਤਾ ਵੀ ਨਹੀਂ ਖੋਲ੍ਹ ਸਕਿਆ। ਹੋਰਨਾਂ ਬੱਲੇਬਾਜ਼ਾਂ ਵਿੱਚ ਲੋਕੇਸ਼ ਰਾਹੁਲ 10, ਚੇਤੇਸ਼ਵਰ ਪੁਜਾਰਾ 17, ਅਜਿਨਕਿਆ ਰਹਾਣੇ 13, ਕਪਤਾਨ ਵਿਰਾਟ ਕੋਹਲੀ 17 ਤੇ ਹਾਰਦਿਕ ਪੰਡਿਆ 26 ਦੌੜਾਂ ਬਣਾ ਕੇ ਸਸਤੇ ’ਚ ਤੁਰਦੇ ਬਣੇ। ਦਿਨੇਸ਼ ਕਾਰਤਿਕ, ਕੁਲਦੀਪ ਯਾਦਵ ਤੇ ਮੁਹੰਮਦ ਸ਼ਮੀ ਖ਼ਾਤਾ ਵੀ ਨਹੀਂ ਖੋਲ੍ਹ ਸਕੇ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਅੱਜ ਇਥੇ ਆਪਣੀ ਪਹਿਲੀ ਪਾਰੀ ਸੱਤ ਵਿਕਟ ’ਤੇ 396 ਦੌੜਾਂ ਦੇ ਸਕੋਰ ’ਤੇ ਐਲਾਨ ਦਿੱਤੀ। ਇੰਗਲੈਂਡ ਨੂੰ ਇਸ ਤਰ੍ਹਾਂ ਪਹਿਲੀ ਪਾਰੀ ਦੇ ਅਧਾਰ ’ਤੇ 289 ਦੌੜਾਂ ਦੀ ਲੀਡ ਮਿਲੀ। ਭਾਰਤ ਆਪਣੀ ਪਹਿਲੀ ਪਾਰੀ ਵਿੱਚ 107 ਦੌੜਾਂ ਹੀ ਬਣਾ ਸਕਿਆ ਸੀ। ਮੇਜ਼ਬਾਨ ਇੰਗਲੈਂਡ ਦੀ ਪਾਰੀ ਦਾ ਮੁੱਖ ਆਕਰਸ਼ਣ ਕ੍ਰਿਸ ਵੋਕਸ ਦੀ 137 ਦੌੜਾਂ ਦੀ ਨਾਬਾਦ ਪਾਰੀ ਸੀ। ਇਸ ਤੋਂ ਇਲਾਵਾ ਜੌਨੀ ਬੇਅਰਸਟਾਅ ਨੇ 93 ਅਤੇ ਪਹਿਲੇ ਟੈਸਟ ਮੈਚ ਦੇ ਨਾਇਕ ਸੈਮ ਕਰਨ ਨੇ 40 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵੱਲੋਂ ਹਾਰਦਿਕ ਪੰਡਿਆ ਤੇ ਮੁਹੰਮਦ ਸ਼ਮੀ ਦੇ ਹਿੱਸੇ ਤਿੰਨ ਤਿੰਨ ਵਿਕਟ ਆਏ। ਕ੍ਰਿਕਟ ਦੇ ਮੱਕੇ ’ਚ ਸੈਂਕੜਾ ਜੜਨਾ ਬਚਪਨ ਦਾ ਸੁਪਨਾ: ਵੋਕ ਸੱਟ ਫੇਟ ਕਰਕੇ ਲੰਮਾ ਸਮਾਂ ਟੈਸਟ ਟੀਮ ’ਚੋਂ ਬਾਹਰ ਰਹੇ ਕ੍ਰਿਸ ਵੋਕਸ ਨੇ ਕਿਹਾ ਕਿ ਕ੍ਰਿਕਟ ਦਾ ਮੱਕਾ ਕਹੇ ਜਾਂਦੇ ‘ਲਾਰਡਜ਼ ਦੇ ਮੈਦਾਨ’ ’ਤੇ ਸੈਂਕੜਾ ਜੜਨਾ, ਉਹਦਾ ਬਚਪਨ ਦਾ ਸੁਪਨਾ ਸੀ। ਦੂਜੇ ਟੈਸਟ ਲਈ ਟੀਮ ’ਚ ਬੈੱਨ ਸਟੋਕਸ ਦੀ ਥਾਂ ਸ਼ਾਮਲ ਕੀਤੇ ਗਏ ਵੋਕਸ ਨੇ ਕਿਹਾ ਕਿ ਇਸ ਹਰਫਨਮੌਲਾ ਖਿਡਾਰੀ ਦੀ ਕਮੀ ਨੂੰ ਪੂਰਾ ਕਰਨਾ ਆਸਾਨ ਨਹੀਂ ਸੀ। ਪਰ ਵੋਕਸ ਨੇ ਇਸ ਮੌਕੇ ਦਾ ਪੂਰਾ ਲਾਹਾ ਲੈਂਦਿਆਂ ਭਾਰਤੀ ਕਪਤਾਲ ਵਿਰਾਟ ਕੋਹਲੀ ਦਾ ਵਿਕਟ ਲੈਣ ਮਗਰੋਂ ਆਪਣੇ ਵਾਪਸੀ ਮੈਚ ਵਿੱਚ ਸੈਂਕੜਾ ਵੀ ਜੜਿਆ। ਵੋਕਸ ਨੇ ਮੈਚ ਮਗਰੋਂ ਕਿਹਾ, ‘ਲਾਰਡਜ਼ ਦੇ ਮੈਦਾਨ ’ਤੇ ਬੱਲਾ ਚੁੱਕ ਕੇ ਦਰਸ਼ਕਾਂ ਦੀਆਂ ਵਧਾਈਆਂ ਕਬੂਲ ਕਰਨਾ, ਬਚਪਨ ਦਾ ਸੁਪਨਾ ਸੀ, ਪਰ ਇਸ ਦੇ ਪੂਰਾ ਹੋਣ ਦਾ ਅਹਿਸਾਸ ਅਦਭੁਤ ਹੈ।’


