- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੰਯੁਕਤ ਅਰਬ ਅਮੀਰਾਤ ਨੇ ਪੁਲਾੜ ਵਿੱਚ ਭੇਜਿਆ ਆਪਣਾ ਪਹਿਲਾ ਯਾਤਰੀ
ਆਬੂ ਧਾਬੀ – ਬੀਤੇ ਦੋ ਸਾਲ ਤੋਂ ਹਿਊਮਨ ਸਪੇਸ ਮਿਸ਼ਨ ਦੀ ਤਿਆਰੀ ਕਰਨ ਵਾਲੇ ਸੰਯੁਕਤ ਅਰਬ ਅਮੀਰਾਤ ਨੇ ਆਪਣਾ ਪਹਿਲਾ ਪੁਲਾੜ ਯਾਤਰੀ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਲਈ ਭੇਜ ਦਿੱਤਾ| ਪਹਿਲੀ ਵਾਰ ਕਿਸੇ ਇਸਲਾਮਿਕ ਦੇਸ਼ ਤੋਂ ਕੋਈ ਪੁਲਾੜ ਯਾਤਰੀ ਆਈ.ਐਸ.ਐਸ. ਪਹੁੰਚਿਆ ਹੈ| ਯੂ.ਏ.ਈ. ਦੇ ਸਾਬਕਾ ਹਵਾਈ ਫੌਜ ਫਾਈਟਰ ਪਾਇਲਟ ਹੱਜ਼ਾ-ਅਲ-ਮਨਸੂਰੀ ਰੂਸੀ ਪੁਲਾੜ ਗੱਡੀ ਸੋਯੂਜ ਐਮ.ਐਸ.-15 ਤੋਂ ਆਈ.ਐਸ.ਐਸ. ਗਏ| ਇਹ ਲਾਂਚ ਕਜ਼ਾਖਿਸਤਾਨ ਦੇ ਬੈਕੋਨੂਰ ਕੌਸਮੋਡ੍ਰਾਮ ਤੋਂ ਕੀਤਾ ਗਿਆ| ਹੱਜ਼ਾ-ਅਲ-ਮਨਸੂਰੀ ਦੇ ਨਾਲ ਅਮਰੀਕੀ ਪੁਲਾੜ ਯਾਤਰੀ ਜੇਸਿਕਾ ਮੀਰ ਅਤੇ ਰੂਸੀ ਕੌਸਮੋਨੌਟ ਓਲੇਗ ਸਕ੍ਰਿਪੋਚਕਾ ਵੀ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਗਏ ਹਨ| ਓਲੇਗ ਸਕ੍ਰਿਪੋਚਕਾ ਤੀਜੀ ਵਾਰ ਆਈ.ਐਸ.ਐਸ. ਗਏ ਹਨ ਜਦਕਿ ਬਾਕੀ ਦੋਵੇ ਪਹਿਲੀ ਵਾਰ ਗਏ ਹਨ| ਭਾਰਤੀ ਪੁਲਾੜ ਏਜੰਸੀ ਇਸਰੋ ਦਾ ਮਨੁੱਖੀ ਪੁਲਾੜ ਮਿਸ਼ਨ ਗਗਨਯਾਨ 2022 ਵਿਚ ਰਵਾਨਾ ਹੋਵੇਗਾ| ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ.ਏ.ਈ. ਦੇ ਪਹਿਲੇ ਪੁਲਾੜ ਯਾਤਰੀ ਦੇ ਸਪੇਸ ਵਿਚ ਜਾਣ ਤੇ ਵਧਾਈ ਦਿੱਤੀ ਹੈ| ਉਨ੍ਹਾਂ ਨੇ ਕਿਹਾ ਕਿ ਇਸ ਨਾਲ ਭਾਰਤ ਨੂੰ ਆਪਣੇ ਮਨੁੱਖੀ ਪੁਲਾੜ ਮਿਸ਼ਨ ਲਈ ਪ੍ਰੇਰਣਾ ਮਿਲੀ ਹੈ| ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਸਾਡੇ ਭਰਾ ਹੱਜ਼ਾ ਦੀ ਸਫਲ ਸ਼ੁਰੂਆਤ ਦੇ ਬਾਰੇ ਵਿਚ ਜਾਣ ਕੇ ਬਹੁਤ ਖੁਸ਼ੀ ਹੋਈ, ਜੋ ਨਿਸ਼ਚਿਤ ਰੂਪ ਨਾਲ ਸਪੇਸ ਵਿਚ ਉਨ੍ਹਾਂ ਦੀ ਇਕ ਸ਼ਾਨਦਾਰ ਯਾਤਰਾ ਹੋਵੇਗੀ| ਮੈਂ ਸ਼ੇਖ ਮੁਹੰਮਦ ਬਿਨ ਜਾਏਦ ਦੀ ਵੀ ਤਰੀਫ ਕਰਦਾ ਹਾਂ, ਵਧਾਈ ਹੋਵੇ ਯੂ.ਏ.ਈ.| ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਨੂੰ 2022 ਦੇ ਆਪਣੇ ਮਨੁੱਖੀ ਪੁਲਾੜ ਉਡਾਣ ਪ੍ਰੋਗਾਰਮ ਲਈ ਇਕ ਚੰਗੇ ਦੋਸਤ ਦੀ ਇਸ ਉਪਬਲਧੀ ਨਾਲ ਪ੍ਰੇਰਣਾ ਮਿਲੀ ਹੈ|


