- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
UNGA ਚ ਪਾਕਿ PM ਇਮਰਾਨ ਖਾਨ ਦੇ ਭਾਸ਼ਣ ਦਾ ਜਵਾਬ ਦੇਵੇਗਾ ਭਾਰਤ
ਯੂ. ਐੱਨ. ਜੀ. ਏ. ‘ਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਗਏ ਕਸ਼ਮੀਰ ਮੁੱਦੇ ‘ਤੇ ਭਾਸ਼ਣ ਨੂੰ ਲੈ ਕੇ ਭਾਰਤ ‘ਰਾਈਟ ਟੂ ਰਿਪਲਾਈ’ ਦੇ ਤਹਿਤ ਜਵਾਬ ਦੇਵੇਗਾ। ਯੂ. ਐੱਨ. ‘ਚ ਭਾਰਤ ਸਵੇਰੇ 6:45 ਤੋਂ 7:00 ਵਜੇ ਵਿਚਾਲੇ ਇਸ ਦਾ ਜਵਾਬ ਦੇਵੇਗਾ। ਦੱਸ ਦਈਏ ਕਿ ਸੰਯੁਕਤ ਰਾਸ਼ਟਰ ਮਹਾਸਭਾ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਪ੍ਰਤੱਖ ਰੂਪ ਤੋਂ ਭਾਰਤ ‘ਤੇ ਹਮਲਾ ਕਰਦੇ ਹੋਏ ਕਸ਼ਮੀਰ ‘ਚ ਖੂਨ-ਖਰਾਬੇ ਵਾਲਾ ਬਿਆਨ ਦਿੱਤਾ। ਇਮਰਾਨ ਨੇ ਗੋਲਬਲ ਮੰਚ ‘ਤੇ ਸ਼ਰੇਆਮ ਆਖਿਆ ਕਿ ਇਕ ਵਾਰ ਫਿਰ ਪੁਲਵਾਮਾ ਜਿਹਾ ਹਮਲਾ ਹੋਵੇਗਾ। ਖਾਨ ਨੇ ਆਖਿਆ ਕਿ ਭਾਰਤ ਨੂੰ ਕਸ਼ਮੀਰ ‘ਚੋਂ ਕਰਫਿਊ ਹਟਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਖਾਨ ਨੇ ਆਖਿਆ ਕਿ ਭਾਰਤ ਨੇ ਕਸ਼ਮੀਰ ‘ਚ ਯੂ. ਐੱਨ. ਦੇ ਪ੍ਰਸਤਾਵ ਖਿਲਾਫ ਕੰਮ ਕੀਤਾ। ਕਸ਼ਮੀਰ ‘ਤੇ ਬਿਨਾਂ ਸੋਚ-ਸਮਝੇ ਫੈਸਲਾ ਲਿਆ ਗਿਆ। ਕਸ਼ਮੀਰ ‘ਚੋਂ ਕਰਫਿਊ ਹਟਦੇ ਹੀ ਖੂਨ-ਖਰਾਬਾ ਹੋਵੇਗਾ।


