ਅਮਰੀਕਾ ਤੋਂ ਸਰਹੱਦ ਪਾਰ ਟੱਕਰ ਲੈਣ ਲਈ ਤਿਆਰੀ ਕਰ ਰਿਹੈ ਚੀਨ

ਵਾਸ਼ਿੰਗਟਨ – ਕੌਮਾਂਤਰੀ ਬਾਜ਼ਾਰ ਵਿਚ ਅਮਰੀਕਾ ਅਤੇ ਚੀਨ ਵਿਚਾਲੇ ਇਕ ਪਾਸੇ ਜਿੱਥੇ ਟ੍ਰੇਡ ਵਾਰ ਚੱਲ ਰਹੀ ਹੈ। ਉਥੇ ਦੂਜੇ ਪਾਸੇ ਚੀਨ ਦੀ ਫੌਜ ਬਾਰਡਰ ‘ਤੇ ਅਮਰੀਕਾ ਨਾਲ ਟੱਕਰ ਲੈਣ ਲਈ ਖੁਦ ਨੂੰ ਮਜ਼ਬੂਤ ਕਰਨ ਵਿਚ ਜੁਟੀ ਹੋਈ ਹੈ। ਪੈਂਟਾਗਨ ਵਲੋਂ ਜਾਰੀ ਨਵੀਂ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਬੀਜਿੰਗ ਲੰਬੀ ਦੂਰੀ ਦੀਆਂ ਮਿਜ਼ਾਇਲਾਂ ਸੁੱਟਣ ਅਤੇ ਹਮਲਿਆਂ ਲਈ ਸੰਭਾਵਿਤ ਟ੍ਰੇਨਿੰਗ ਨੇੜੇ ਭਵਿੱਖ ਵਿਚ ਵਾਸ਼ਿੰਗਟਨ, ਡੀ.ਸੀ. ਅਤੇ ਉਸ ਦੇ ਸਹਿਯੋਗੀਆਂ ਖਿਲਾਫ ਵਿਕਸਿਤ ਕਰ ਰਿਹਾ ਹੈ। ਚੀਨ ਆਪਣੇ ਰੱਖਿਆ ਖੇਤਰ ਵਿਚ ਭਾਰੀ ਨਿਵੇਸ਼ ਕਰਕੇ ਆਪਣੇ ਸੰਸਾਰਕ ਪ੍ਰਭਾਵ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਿਪੋਰਟ ਤੋਂ ਜਾਪਦਾ ਹੈ ਕਿ ਦੇਸ਼ ਨੇ ਪਿਛਲੇ ਸਾਲ ਹੀ ਫੌਜ ‘ਤੇ 190 ਅਰਬ ਡਾਲਰ ਦੀ ਭਾਰੀ ਰਾਸ਼ੀ ਖਰਚ ਕੀਤੀ ਗਈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਿਛਲੇ ਤਿੰਨ ਸਾਲਾਂ ਵਿਚ ਪੀ.ਐਲ.ਏ. ਨੇ ਆਪਣੇ ਓਵਰਵਾਟਰ ਬੰਬ ਆਪ੍ਰੇਟਿੰਗ ਏਰੀਆ ਦਾ ਵਿਸਥਾਰ ਕੀਤਾ ਹੈ ਅਤੇ ਮਹੱਤਵਪੂਰਨ ਸਮੁੰਦਰੀ ਖੇਤਰਾਂ ਵਿਚ ਤਜ਼ਰਬਾ ਹਾਸਲ ਕਰ ਰਿਹਾ ਹੈ। ਇਸ ਦਾ ਮਕਸਦ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵਿਰੁੱਧ ਸੰਭਾਵਿਤ ਹਮਲਿਆਂ ਲਈ ਟ੍ਰੇਨਿੰਗ ਵਿਕਸਿਤ ਕਰਨਾ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਲਗਾਤਾਰ ਖੁਦ ਨੂੰ ਮਜ਼ਬੂਤ ਕਰਨ ਵਿਚ ਜੁਟੀ ਹੋਈ ਹੈ ਅਤੇ ਇਹ ਕੰਮ ਬੜੀ ਤੇਜੀ ਨਾਲ ਹੋ ਰਿਹਾ ਹੈ।

VIA PUNJAB