- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼੍ਰੀਸੰਤ ਦੇ ਦੋਸ਼ਾਂ ਦਾ ਜਵਾਬ ਦੇਣਾ ਮੂਰਖਤਾ ਹੋਵੇਗੀ ਕਾਰਤਿਕ
ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਤ ਦੀ ਜ਼ਿੰਦਗੀ ਵਿਚ ਉਸ ਸਮੇਂ ਖਰਾਬ ਦੌਰ ਆਇਆ ਸੀ ਜਦੋਂ ਉਸ ‘ਤੇ 2013 ਆਈ. ਪੀ. ਐੱਲ. ਸਪਾਟ ਫਿਕਸਿੰਗ ਮਾਮਲੇ ਵਿਚ ਸ਼ਾਮਲ ਹੋਣ ਦਾ ਦੋਸ਼ ਲੱਗਾ ਸੀ। ਇਸ ਵਜ੍ਹਾ ਤੋਂ ਉਸ ‘ਤੇ ਉਮਰ ਭਰ ਦੀ ਕ੍ਰਿਕਟ ਤੋਂ ਪਾਬੰਦੀ ਲੱਗ ਗਈ ਸੀ। ਬੀ. ਸੀ. ਸੀ. ਆਈ. ਦੇ ਲੋਕਪਾਲ ਨੇ ਅਗਸਤ ਵਿਚ ਇਸ ਪਾਬੰਦੀ ਨੂੰ ਘਟਾ ਕੇ 7 ਸਾਲ ਕਰ ਦਿੱਤਾ ਸੀ। ਸ਼੍ਰੀਸੰਤ ਨੇ ਹਾਲ ਹੀ ‘ਚ ਆਪਣੇ ਸਾਥੀ ਖਿਡਾਰੀ ਦਿਨੇਸ਼ ਕਾਰਤਿਕ ‘ਤੇ ਇਹ ਦੋਸ਼ ਲਗਾਇਆ ਸੀ ਕਿ ਉਸਦੀ ਵਜ੍ਹਾ ਤੋਂ ਉਹ ਟੀਮ ਇੰਡੀਆ ‘ਚੋਂ ਬਾਹਰ ਹੋ ਗਏ ਸੀ। ਸ਼੍ਰੀਸੰਤ ਅਤੇ ਉਸਦੀ ਆਈ. ਪੀ. ਐੱਲ. ਟੀਮ ਰਾਜਸਥਾਨ ਰਾਇਲਸ ਦੇ ਸਾਥੀ ਖਿਡਾਰੀ ਅਜੀਤ ਚੰਦਿਲਾ ਅਤੇ ਅੰਕਿਤ ਚੌਹਾਨ ਨੂੰ 2013 ਆਈ. ਪੀ. ਐੱਲ. ਸਪਾਟ ਫਿਕਸਿੰਗ ਵਿਚ ਦੋਸ਼ੀ ਪਾਇਆ ਸੀ। ਉਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਖੁਦ ਨੂੰ ਬੇਗੁਨਾਹ ਦੱਸਿਆ ਸੀ। ਦਿਨੇਸ਼ ਕਾਰਤਿਕ ਦੀ ਵਜ੍ਹਾ ਤੋਂ 2013 ਚੈਂਪੀਅਨਸ ਟ੍ਰਾਫੀ ਲਈ ਭਾਰਤੀ ਟੀਮ ਵਿਚ ਉਸਦੀ ਚੋਣ ਨਹੀਂ ਕੀਤੀ ਗਈ ਸੀ। ਉਸ ਨੇ ਕਿਹਾ ਕਿ ਕਾਰਤਿਕ ਬੀ. ਸੀ. ਸੀ. ਆਈ. ਮੁਖੀ ਐੱਨ. ਨੂੰ ਇਹ ਕਿਹਾ ਸੀ ਕਿ ਮੈਂ ਉਸ ਦੇ ਬਾਰੇ ਇਤਰਾਜ਼ਯੋਗ ਸ਼ਬਦ ਬੋਲੇ ਹਨ। ਇਸ ਵਜ੍ਹਾ ਤੋਂ ਮੈਨੂੰ ਚੈਂਪੀਅਨਸ ਟ੍ਰਾਫੀ ਲਈ ਭਾਰਤੀ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਸ਼੍ਰੀਸੰਤ ਨੇ ਕਿਹਾ ਕਿ ਕਾਰਤਿਕ ਨੇ ਉਸ ਨੂੰ ਟੀਮ ‘ਚੋਂ ਬਾਹਰ ਕਰਵਾਇਆ ਸੀ ਅਤੇ ਇਸ ਦੇ ਲਈ ਭਗਵਾਨ ਉਸ ਨੂੰ ਕਦੇ ਮੁਆਫ ਨਹੀਂ ਕਰਨਗੇ।ਸ਼੍ਰੀਸੰਤ ਵੱਲੋਂ ਲਗਾਏ ਦੋਸ਼ਾਂ ਤੋਂ ਬਾਅਦ ਦਿਨੇਸ਼ ਕਾਰਦਿਕ ਨੇ ਪਲਟਵਾਰ ਕਰਦਿਆਂ ਕਿਹਾ ਕਿ ਉਸ ਦੇ ਦੋਸ਼ਾਂ ਦੇ ਬਾਰੇ ਮੈਂ ਸੁਣਿਆ ਕਿ ਉਸ ਨੂੰ ਟੀਮ ਵਿਚੋਂ ਬਾਹਰ ਕੱਢਣ ਲਈ ਮੈਂ ਜ਼ਿੰਮੇਵਾਰ ਹਾਂ। ਉਸ ਦੇ ਅਜਿਹੇ ਦੋਸ਼ਾਂ ਦਾ ਜਵਾਬ ਦੇਣਾ ਮੂਰਖਤਾ ਹੋਵੇਗੀ।


