- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੈਸੀ ਦੇ ਗੋਲ ਨਾਲ ਬਾਰਸੀਲੋਨਾ ਜਿੱਤਿਆ
ਲਿਓਨਲ ਮੈਸੀ ਦੇ ਰਿਕਾਰਡ ਗੋਲ ਨਾਲ ਬਾਰਸੀਲੋਨਾ ਚੈਂਪੀਅਨਜ਼ ਲੀਗ ਫੁਟਬਾਲ ਟੂਰਨਾਮੈਂਟ ਦੇ ਗਰੁੱਪ ‘ਐੱਫ’ ’ਚ ਸਲੇਵੀਆ ਪਰਾਗ ਨੂੰ 2-1 ਨਾਲ ਹਰਾ ਕੇ ਅੰਕ ਸੂਚੀ ’ਚ ਸਿਖ਼ਰ ’ਤੇ ਪਹੁੰਚ ਗਿਆ। ਮੈਸੀ ਨੇ ਤੀਜੇ ਹੀ ਮਿੰਟ ’ਚ ਸਲੇਵੀਆ ਦੇ ਗੋਲਕੀਪਰ ਓਂਦਰੇਜ ਕੋਲਾਰ ਨੂੰ ਚਕਮਾ ਦੇ ਕੇ ਬਾਰਸੀਲੋਨ ਨੂੰ ਬੜ੍ਹਤ ਦਿਵਾਈ। ਉਹ ਚੈਂਪੀਅਨਜ਼ ਲੀਗ ’ਚ ਲਗਾਤਾਰ 15 ਸੈਸ਼ਨ ’ਚ ਘੱਟੋ-ਘੱਟ ਇਕ ਗੋਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਖਿਡਾਰੀ ਬਣਿਆ। ਅੱਧ ਸਮੇਂ ਤੱਕ ਬਾਰਸੀਲੋਨਾ ਦੀ ਟੀਮ 1-0 ਨਾਲ ਅੱਗੇ ਸੀ।ਦੂਜੇ ਅੱਧ ਦੇ ਪੰਜਵੇਂ ਮਿੰਟ ’ਚ ਲੂਕਾਸ ਮਾਸੋਪਸਟ ਦੇ ਬਿਹਤਰੀਨ ਪਾਸ ਨੂੰ ਗੋਲ ’ਚ ਪਹੁੰਚਾ ਕੇ ਯਾਨ ਬੋਰਿਲ ਨੇ ਸਲੇਵੀਆ ਨੂੰ ਬੜ੍ਹਤ ਦਿਵਾਈ। ਸਲੇਵੀਆ ਦਾ ਵਿੰਗ ਪੀਟਰ ਓਲਾਯਿੰਕਾ ਹਾਲਾਂਕਿ 57ਵੇਂ ਮਿੰਟ ’ਚ ਆਤਮਘਾਤੀ ਗੋਲ ਕਰ ਬੈਠਾ ਜਿਸ ਨਾਲ ਬਾਰਸੀਲੋਨਾ ਨੇ 2-1 ਦੀ ਬੜ੍ਹਤ ਬਣਾ ਲਈ ਜੋ ਫ਼ੈਸਲਾਕੁਨ ਸਾਬਿਤ ਹੋਈ। ਬਾਰਸੀਲੋਨ ਗਰੁੱਪ ‘ਐੱਫ’ ’ਚ ਤਿੰਨ ਮੈਚਾਂ ’ਚ ਸੱਤ ਅੰਕਾਂ ਨਾਲ ਸਿਖ਼ਰਲ ’ਤੇ ਚੱਲ ਰਿਹਾ ਹੈ।


