1 ਕਿੱਲੋ ਅਫੀਮ ਸਮੇਤ ਤਸਕਰ ਕਾਬੂ

ਲੁਧਿਆਣਾ – ਐਸ ਟੀ ਐਫ ਲੁਧਿਆਣਾ ਦੀ ਪੁਲਸ ਪਾਰਟੀ ਨੇ ਟਿੱਬਾ ਰੋਡ ਸਟਾਰ ਸਿਟੀ ਕਲੋਨੀ ਚ ਨਾਕੇਬੰਦੀ ਦੌਰਾਨ ਇਕ ਤਸਕਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 1 ਕਿਲੋ ਅਫੀਮ ਬਰਾਮਦ ਕੀਤੀ ਹੈ। ਐਸ ਟੀ ਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਨਸ਼ਾ ਤਸਕਰ ਭਾਰੀ ਮਾਤਰਾ ਨਸ਼ਾ ਤਸਕਰੀ ਕਰਕੇ ਟਿੱਬਾ ਰੋਡ ਇਲਾਕੇ ਚ ਆ ਰਿਹਾ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਸਟਾਰ ਸਿਟੀ ਕਲੋਨੀ ਚ ਨਾਕੇਬੰਦੀ ਦੌਰਾਨ ਉਕਤ ਤਸਕਰ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀ ਦੀ ਪਹਿਚਾਣ ਰਾਜਸਥਾਨ ਦੇ ਜ਼ਿਲਾ ਚਿਤੌਰਗੜ੍ਹ ਪਿੰਡ ਹਿੰਗਗੋਰਿਆਂ ਨਿਵਾਸੀ ਸਤਿਆ ਨਰਾਇਣ ਉਰਫ ਸੱਤੂ ਵਜੋਂ ਹੋਈ ਦੋਸ਼ੀ ਨੇ ਕਬੂਲਿਆ ਕਿ ਉਹ ਅਫੀਮ ਰਾਜਸਥਾਨ ਤੋਂ ਸਸਤੇ ਭਾਅ ਤੋਂ ਲਿਆ ਕੇ ਪੰਜਾਬ ਚ ਮਹਂਗੇ ਭਾਅ ਚ ਵੇਚਦਾ ਸੀ ਦੋਸ਼ੀ ਅਨੁਸਾਰ ਉਹ ਇਹ ਧੰਦਾ ਪਿਛਲੇ 6 ਮਹੀਨੇ ਕਰ ਰਿਹਾ ਸੀ ਪੁਲਸ ਅਨੁਸਾਰ ਦੋਸ਼ੀ ਨੂੰ ਅੱਜ ਕੋਰਟ ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

VIA PUNJAB