- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੈਰਿਸ ਮਾਸਟਰਜ਼ ਨੋਵਾਕ ਜੋਕੋਵਿਚ ਤੀਜੇ ਦੌਰ ’ਚ
ਪੈਰਿਸ – ਨੋਵਾਕ ਜੋਕੋਵਿਚ ਨੇ ਬਿਮਾਰ ਹੋਣ ਦੇ ਬਾਵਜੂਦ ਫਰਾਂਸ ਦੇ ਲਕੀ ਲੂਜਰ ਕੋਰੇਨਟਿਨ ਮੋਤੇਤ ਨੂੰ ਹਰਾ ਕੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ’ਚ ਥਾਂ ਬਣਾਈ ਜਦਕਿ ਰਾਫੇਲ ਨਡਾਲ ਨੇ ਐਦਰੀਆਂ ਮਨਾਰਿਨੋ ਨੂੰ ਹਰਾਇਆ। ਸਿਖਰਲਾ ਦਰਜਾ ਹਾਸਲ ਜੋਕੋਵਿਚ ਨੇ ਪਹਿਲੇ ਸੈੱਟ ’ਚ ਦੋ ਸੈੱਟ ਪੁਆਇੰਟ ਬਚਾਉਂਦਿਆਂ ਬੀਤੇ ਦਿਨ ਦੁਨੀਆਂ ਦੇ 97ਵੇਂ ਨੰਬਰ ਦੇ ਖਿਡਾਰੀ ਮੋਤੇਤ ਨੂੰ 7-6, 6-4 ਨਾਲ ਹਰਾਇਆ। ਜੋਕੋਵਿਚ ਹੁਣ ਪ੍ਰੀ ਕੁਆਟਰ ਫਾਈਨਲ ’ਚ ਬਰਤਾਨੀਆ ਦਾ ਕਾਇਲ ਐਡਮੰਡ ਨਾਲ ਭਿੜੇਗਾ। ਗਲੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਜੋਕੋਵਿਚ ਨੇ ਕਿਹਾ, ‘ਪਿਛਲੇ ਕੁਝ ਦਿਨਾਂ ਤੋਂ ਸਿਹਤ ਪੱਖੋਂ ਮੈਂ ਪੂਰੀ ਤਰ੍ਹਾਂ ਠੀਕ ਮਹਿਸੂਸ ਨਹੀਂ ਕਰ ਰਿਹਾ।’ ਉਨ੍ਹਾਂ ਕਿਹਾ, ‘ਇਸ ਨਾਲ ਤੁਹਾਡੀ ਉਰਜਾ, ਕੋਰਟ ’ਤੇ ਤੁਹਾਡੀ ਖੇਡ ’ਤੇ ਅਸਰ ਪੈਂਦਾ ਹੈ ਪਰ ਅਜਿਹੇ ਹਾਲਾਤ ’ਚ ਤੁਹਾਨੂੰ ਸਥਿਤੀ ਨੂੰ ਸਵਿਕਾਰ ਕਰਨਾ ਹੁੰਦਾ ਹੈ ਅਤੇ ਇਸ ’ਚੋਂ ਉਭਰਨ ਲਈ ਜੋ ਵੀ ਸੰਭਵ ਹੋਵੇ ਕਰਨਾ ਹੁੰਦਾ ਹੈ।


