- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੋਕੀਓ ਓਲੰਪਿਕ ’ਚ ਤਗ਼ਮਾ ਜਿੱਤਣਾ ਸੰਭਵ ਰਾਣੀ
ਭਾਰਤੀ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਅੱਜ ਕਿਹਾ ਕਿ ਬੀਤੇ ਤਿੰਨ ਸਾਲਾਂ ਦੌਰਾਨ ਮਹਿਲਾ ਟੀਮ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਟੋਕੀਓ ਓਲੰਪਿਕ ਵਿੱਚ ਤਗ਼ਮਾ ਜਿੱਤਣਾ ਸੰਭਵ ਲਗਦਾ ਹੈ। ਕੁਆਲੀਫਾਇਰ ਵਿੱਚ ਰਾਣੀ ਦੇ ਫ਼ੈਸਲਾਕੁਨ ਗੋਲ ਦੀ ਬਦੌਲਤ ਭਾਰਤ ਨੇ ਜਿੱਤ ਦਰਜ ਕਰਕੇ ਓਲੰਪਿਕ ਦੀ ਟਿਕਟ ਕਟਾਈ ਹੈ। ਰਾਣੀ ਨੇ ਭੁਬਨੇਸ਼ਵਰ ਵਿੱਚ ਅਮਰੀਕਾ ਖ਼ਿਲਾਫ਼ ਕੁਆਲੀਫਾਇਰ ਮੈਚ ਦੌਰਾਨ ਇਹ ਗੋਲ ਦਾਗ਼ਿਆ ਸੀ। ਭਾਰਤ ਨੇ ਔਸਤ ਦੇ ਆਧਾਰ ’ਤੇ 6-5 ਨਾਲ ਜਿੱਤ ਦਰਜ ਕੀਤੀ। ਚਾਰ ਸਾਲ ਪਹਿਲਾਂ, ਜਦੋਂ ਭਾਰਤੀ ਮਹਿਲਾ ਹਾਕੀ ਟੀਮ ਨੇ 36 ਸਾਲਾਂ ਮਗਰੋਂ ਰੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ ਤਾਂ ਰਾਣੀ ਨੇ ਜਾਪਾਨ ਖ਼ਿਲਾਫ਼ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਰਾਣੀ ਨੇ ਕਿਹਾ ਕਿ ਰੀਓ ਮਗਰੋਂ ਉਨ੍ਹਾਂ ਦੀ ਟੀਮ ਦੀ ਕਾਰਗੁਜ਼ਾਰੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ, “ਰੀਓ ਵਿੱਚ ਸਾਡੀ ਕਾਰਗੁਜ਼ਾਰੀ ਚੰਗੀ ਨਹੀਂ ਰਹੀ, ਪਰ ਸਾਨੂੰ ਓਲੰਪਿਕ ਖੇਡਣ ਦਾ ਤਜਰਬਾ ਹਾਸਲ ਹੋਇਆ। ਟੀਮ ਕੋਲ ਇਸ ਸਮੇਂ ਦਸ ਖਿਡਾਰੀ ਹਨ, ਜੋ ਰੀਓ ਵਿੱਚ ਖੇਡ ਚੁੱਕੇ ਹਨ।


