- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੋਹਲੀ ਸੈਂਕੜਾ ਜੜਨ ਵਾਲਾ ਪਹਿਲਾ ਭਾਰਤੀ ਬੱਲੇਬਾਜ਼
ਕੋਲਕਾਤਾ – ਵਿਰਾਟ ਕੋਹਲੀ ਨੇ ਗੁਲਾਬੀ ਗੇਂਦ ਦੀ ਪ੍ਰੀਖਿਆ ’ਚ ਖ਼ਰਾ ਉਤਰਦੇ ਹੋਏ ਅੱਜ ਇੱਥੇ ਬਿਹਤਰੀਨ ਸੈਂਕੜਾ ਬਣਾਇਆ ਜਦੋਂਕਿ ਇਸ਼ਾਂਤ ਸ਼ਰਮਾ ਨੇ ਲਗਾਤਾਰ ਦੂਜੀ ਪਾਰੀ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਪਰ ਤਜਰਬੇਕਾਰ ਮੁਸ਼ਫਿਕੁਰ ਰਹੀਮ ਦੀ ਵਧੀਆ ਪਾਰੀ ਨੇ ਭਾਰਤ ਦਾ ਬੰਗਲਾਦੇਸ਼ ਖ਼ਿਲਾਫ਼ ਜਿੱਤ ਦਾ ਇੰਤਜ਼ਾਰ ਤੀਜੇ ਦਿਨ ਤੱਕ ਵਧਾ ਦਿੱਤਾ।ਕੋਹਲੀ ਨੇ 194 ਗੇਂਦਾਂ ’ਤੇ 136 ਦੌੜਾਂ ਬਣਾਈਆਂ ਅਤੇ ਉਹ ਦਿਨ-ਰਾਤ ਦੇ ਟੈਸਟ ਮੈਚ ’ਚ ਸੈਂਕੜਾ ਬਣਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਭਾਰਤ ਨੇ ਆਪਣੀ ਪਹਿਲੀ ਪਾਰੀ ਨੌਂ ਵਿਕਟਾਂ ’ਤੇ 347 ਦੌੜਾਂ ਬਣਾ ਕੇ ਐਲਾਨੀ ਅਤੇ ਇਸ ਤਰ੍ਹਾਂ 241 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਪਹਿਲੀ ਪਾਰੀ ’ਚ ਸਿਰਫ਼ 106 ਦੌੜਾਂ ਬਣਾਉਣ ਵਾਲੇ ਬੰਗਲਾਦੇਸ਼ ਦੀ ਸ਼ੁਰੂਆਤ ਮੁੜ ਖ਼ਰਾਬ ਰਹੀ ਅਤੇ ਉਸ ਨੇ ਚਾਰ ਵਿਕਟਾਂ 13 ਦੌੜਾਂ ’ਤੇ ਗੁਆ ਦਿੱਤੀਆਂ। ਇਸ ਤੋਂ ਬਾਅਦ ਮੁਸ਼ਫਿਕੁਰ (ਨਾਬਾਦ 59) ਨੇ ਬਾਖ਼ੂਬੀ ਜ਼ਿੰਮੇਵਾਰੀ ਸੰਭਾਲੀ ਜਿਸ ਨਾਲ ਬੰਗਲਾਦੇਸ਼ ਨੇ ਦੂਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਛੇ ਵਿਕਟਾਂ ’ਤੇ 152 ਦੌੜਾਂ ਬਣਾਈਆਂ। ਉਸ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ ਹੁਣ ਵੀ 89 ਦੌੜਾਂ ਦੀ ਲੋੜ ਹੈ। ਮੁਸ਼ਫਿਕੁਰ ਨੂੰ ਛੱਡ ਕੇ ਸਿਰਫ਼ ਮਹਿਮੂਦੁੱਲਾਹ (ਰਿਟਾਇਰਡ ਹਰਟ 39) ਹੀ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰ ਸਕਿਆ।ਪਹਿਲੀ ਪਾਰੀ ’ਚ ਪੰਜ ਵਿਕਟਾਂ ਲੈਣ ਵਾਲੇ ਇਸ਼ਾਂਤ ਨੇ ਮੁੜ ਤੋਂ ਖ਼ਤਰਨਾਕ ਗੇਂਦਬਾਜ਼ੀ ਕੀਤੀ ਅਤੇ ਹੁਣ ਤੱਕ ਉਹ 39 ਦੌੜਾਂ ਦੇ ਕੇ ਚਾਰ ਵਿਕਟਾਂ ਲੈ ਚੁੱਕਿਆ ਹੈ। ਉਮੇਸ਼ ਯਾਦਵ (40 ਦੌੜਾਂ ਦੇ ਕੇ ਦੋ ਵਿਕਟਾਂ) ਨੇ ਬਾਕੀ ਦੋ ਵਿਕਟਾਂ ਲਈਆਂ ਹਨ। ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਬੰਗਲਾਦੇਸ਼ ਦੇ ਬੱਲੇਬਾਜ਼ਾਂ ’ਚ ਦਹਿਸ਼ਤ ਦਾ ਆਲਮ ਇਹ ਸੀ ਕਿ ਮੁਹੰਮਦ ਮਿਥੁਨ ਸਿਰ ’ਤੇ ਸੱਟ ਖਾਣ ਵਾਲਾ ਤੀਜਾ ਬੱਲੇਬਾਜ਼ ਬਣਿਆ। ਉਹ ਇਸ਼ਾਂਤ ਦੇ ਬਾਊਂਸਰ ਨੂੰ ਝੁਕ ਕੇ ਨਹੀਂ ਖੇਡ ਸਕਿਆ।ਭਾਰਤ ਨੇ ਦੂਜੀ ਪਾਰੀ ਦੀ ਸ਼ੁਰੂਆਤ ’ਚ ਸਲਿੱਪ ’ਚ ਚਾਰ ਫਿਲਡਰਾਂ ਨੂੰ ਰੱਖ ਕੇ ਆਪਣੇ ਇਰਾਦੇ ਜਤਾ ਦਿੱਤੇ ਸਨ। ਇਸ਼ਾਂਤ ਨੇ ਸ਼ਾਦਮਾਨ ਇਸਲਾਮ ਨੂੰ ਐੱਲਬੀਡਬਲਿਊ ਕਰ ਕੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ। ਇਸ ਤੇਜ਼ ਗੇਂਦਬਾਜ਼ ਨੇ ਕਪਤਾਨ ਮੋਮੀਨੁਲ ਹੱਕ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ। ਮੁਹੰਮਦ ਮਿਥੁਨ (06) ਅਤੇ ਸਲਾਮੀ ਬੱਲੇਬਾਜ਼ ਇਮੁਰੂਲ ਕਾਏਸ (05) ਵੀ ਚਾਹ ਦੀ ਬਰੇਕ ਤੋਂ ਤੁਰੰਤ ਬਾਅਦ ਆਊਟ ਹੋ ਗਏ। ਮੁਸ਼ਫਿਕੁਰ ਤੇ ਮਹਿਮੂਦੁੱਲਾਹ ਨੇ ਜ਼ਿੰਮੇਵਾਰ ਸੰਭਾਲੀ ਅਤੇ ਦੋਵੇਂ ਸਕੋਰ ਨੂੰ 82 ਦੌੜਾਂ ਤੱਕ ਲੈ ਗਏ।


