- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਾਂਗਕਾਂਗ ਲੋਕਤੰਤਰ ਪੱਖੀਆਂ ਦੀ ਜ਼ਿਲ੍ਹਾ ਕੌਂਸਲ ਚੋਣਾਂ ’ਚ ਸ਼ਾਨਦਾਰ ਜਿੱਤ
ਹਾਂਗਕਾਂਗ – ਹਾਂਗਕਾਂਗ ਦੀਆਂ ਲੋਕਤੰਤਰ ਪੱਖੀ ਧਿਰਾਂ ਨੇ ਕਮਿਊਨਿਟੀ ਪੱਧਰ (ਜ਼ਿਲ੍ਹਾ ਕੌਂਸਲ) ਦੀਆਂ ਚੋਣਾਂ ਵਿਚ ਜ਼ੋਰਦਾਰ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਚੀਨ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਲੰਮੇ ਸਮੇਂ ਤੋਂ ਜਿਨ੍ਹਾਂ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਉਨ੍ਹਾਂ ਲਈ ਆਗੂਆਂ ਕੋਲ ਜਨਤਾ ਦੀ ਵੱਡੀ ਹਮਾਇਤ ਹੈ। ਐਤਵਾਰ ਨੂੰ ਰਿਕਾਰਡ ਪੱਧਰ ’ਤੇ ਪਈਆਂ ਵੋਟਾਂ ਦੀ ਗਿਣਤੀ ਅੱਜ ਦੇਰ ਸ਼ਾਮ ਤੱਕ ਜਾਰੀ ਰਹੀ। 18 ਜ਼ਿਲ੍ਹਾ ਕੌਂਸਲਾਂ ’ਚੋਂ ਜ਼ਿਆਦਾਤਰ ’ਤੇ ਲੋਕਤੰਤਰ ਪੱਖੀ ਧਿਰਾਂ ਨੇ ਜਿੱਤ ਦਰਜ ਕੀਤੀ ਹੈ ਤੇ ਪਹਿਲਾਂ ਕਾਬਜ਼ ਸਰਕਾਰ ਪੱਖੀ ਧਿਰਾਂ ਨੂੰ ਤਕੜਾ ਝਟਕਾ ਦਿੱਤਾ ਹੈ। ਇਹ ਨਤੀਜੇ ਪੇਈਚਿੰਗ ਲਈ ‘ਸ਼ਰਮਨਾਕ’ ਦੱਸੇ ਜਾ ਰਹੇ ਹਨ ਤੇ ਹਾਂਗਕਾਂਗ ਦੀ ਆਗੂ ਕੈਰੀ ਲੈਮ ਦੀ ਨੀਤੀ ਨੂੰ ਵੀ ਝਟਕਾ ਲੱਗਾ ਹੈ। ਲੈਮ ਨੂੰ ਆਸ ਸੀ ਕਿ ਮੁਜ਼ਾਹਰਾਕਾਰੀਆਂ ਵੱਲੋਂ ਹਿੰਸਕ ਨੀਤੀ ਅਪਣਾਉਣ ਨਾਲ ਸ਼ਾਇਦ ਚੁੱਪ ਬੈਠੇ ਲੋਕ ਪ੍ਰਸ਼ਾਸਨ ਦੇ ਹੱਕ ਵਿਚ ਭੁਗਤਣਗੇ। ਤਬਦੀਲੀ ਦੇ ਹੱਕ ਵਿਚ ਭੁਗਤ ਰਹੇ ਰਾਜਸੀ ਆਗੂਆਂ ਦੀ ਜਿੱਤ ਸਾਫ਼ ਕਰਦੀ ਹੈ ਕਿ ਲੋਕ ਸ਼ਹਿਰ ਦੇ ਪ੍ਰਸ਼ਾਸਕੀ ਢਾਂਚੇ ਵਿਚ ਜ਼ਿਆਦਾ ਹੱਕ ਚਾਹੁੰਦੇ ਹਨ।


