1.2 ਕਿੱਲੋ ਅਫੀਮ ਸਮੇਤ 2 ਤਸਕਰ ਕਾਬੂ

ਲੁਧਿਆਣਾ – ਥਾਣਾ ਸਦਰ ਦੀ ਪੁਲਸ ਨੇ ਪਿੰਡ ਦਾਦ ਦੇ ਬੱਸ ਅੱਡੇ ਕੋਲ ਨਾਕੇਬੰਦੀ ਦੌਰਾਨ 2 ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਸਵਾ ਕਿਲੋ ਅਫੀਮ ਬਰਾਮਦ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ। ਥਾਣਾ ਸਦਰ ਦੇ ਐਸ ਆਈ ਰਜਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਕਿ 2 ਨਸ਼ਾ ਤਸਕਰ ਭਾਰੀ ਮਾਤਰਾ ‘ਚ ਨਸ਼ਾ ਤਸਕਰੀ ਕਰਨ ਪਿੰਡ ਦਾਦ ‘ਚ ਆ ਰਹੇ ਹਨ ਉਨ੍ਹਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਪਿੰਡ ਦਾਦ ਬੱਸ ਅੱਡੇ ਕੋਲ ਨਾਕੇਬੰਦੀ ਦੌਰਾਨ 2 ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਸਵਾ ਕਿਲੋ ਅਫੀਮ ਬਰਾਮਦ ਕਰ ਲਈ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਰਾਜਸਥਾਨ ਦੇ ਜੋਧਪੁਰ ਪਿੰਡ ਖਾਬੜਾ ਨਿਵਾਸੀ ਦਲਪਤ ਸਿੰਘ ਸ਼ਹੀਦ ਭਗਤ ਸਿੰਘ ਨਗਰ ਨਿਵਾਸੀ ਰਾਜੂ ਯਾਦਵ ਵਜੋਂ ਹੋਈ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਕੋਰਟ ਪੇਸ਼ ਕੀਤਾ ਅਤੇ ਓਹਨਾ ਦਾ ਰਿਮਾਂਡ ਹਾਸਿਲ ਕੀਤਾ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

VIA PUNJAB