- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿੰਡੀਜ਼ ਖਿਲਾਫ ਕੋਹਲੀ ਦੇ ਨਾਂ ਦਰਜ ਹੋਵੇਗਾ ਵਿਰਾਟ ਰਿਕਾਰਡ
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਟੀ-20 ਅੱਜ 8 ਦਸੰਬਰ 2019 ਨੂੰ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਅੰਤਰਰਾਸ਼ਟਰੀ ਸਟੇਡੀਅਮ ‘ਤੇ ਖੇਡਿਆ ਜਾਵੇਗਾ। ਅਜਿਹੇ ‘ਚ ਟੀਮ ਇੰਡੀਆ ਦੀ ਕੋਸ਼ਿਸ਼ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰਨ ਦੀ ਹੋਵੇਗੀ। ਸੀਰੀਜ਼ ਦਾ ਪਹਿਲਾ ਮੈਚ ਭਾਰਤ ਨੇ 6 ਵਿਕਟਾਂ ਨਾਲ ਜਿੱਤਿਆ ਸੀ। ਇਸ ਦੇ ਨਾਲ ਹੀ ਭਾਰਤੀ ਕਪਤਾਨ ਪਹਿਲੇ ਮੈਚ ‘ਚ ਧਮਾਕੇਦਾਰ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ ਵਾਲੇ ਕਪਤਾਨ ਵਿਰਾਟ ਕੋਹਲੀ ਦਾ ਅਗਲਾ ਨਿਸ਼ਾਨਾ ਮੈਚ ਜਿੱਤ ਦੇ ਨਾਲ-ਨਾਲ ਇਕ ਹੋਰ ਵੱਡੇ ਰਿਕਾਰਡ ਨੂੰ ਆਪਣੇ ਨਾਂ ਕਰਨ ‘ਤੇ ਹੋਵੇਗੀ।ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਕੋਲ ਵਿੰਡੀਜ਼ ਖਿਲਾਫ ਦੂਜੇ ਮੈਚ ‘ਚ ਇਕ ਹੋਰ ਰਿਕਾਰਡ ਆਪਣੇ ਨਾਂ ਕਰਨ ਦਾ ਮੌਕਾ ਹੈ। ਉਹ ਇਸ ਮੈਚ ‘ਚ 25 ਦੌੜਾਂ ਬਣਾਉਂਦੇ ਹੀ ਘਰੇਲੂ ਮੈਦਾਨ ‘ਤੇ 1000 ਟੀ-20 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਸਕਦੇ ਹਨ। ਉਸ ਨੇ ਭਾਰਤ ‘ਚ ਹੁਣ ਤੱਕ ਭਾਰਤ ‘ਚ ਖੇਡੀਆਂ 27 ਪਾਰੀਆਂ ‘ਚ 51.32 ਦੀ ਔਸਤ ਅਤੇ 148 ਦੀ ਸਟ੍ਰਾਈਕ ਰੇਟ ਨਾਲ 975 ਦੌੜਾਂ ਬਣਾਈਆਂ ਹਨ। ਇਨ੍ਹਾਂ ‘ਚ 8 ਅਰਧ ਸੈਂਕੜੇ ਵੀ ਸ਼ਾਮਲ ਹਨ। ਹਾਲਾਂਕਿ ਓਵਰਆਲ ਰਿਕਾਰਡ ਦੀ ਗੱਲ ਕਰੀਏ ਤਾਂ ਕੋਹਲੀ ਅਜਿਹਾ ਕਰਨ ਵਾਲਾ ਕੋਹਲੀ ਤੀਜਾ ਖਿਡਾਰੀ ਹੋਵੇਗਾ। ਹੁਣ ਤੱਕ ਸਿਰਫ ਦੋ ਬੱਲੇਬਾਜ਼ਾਂ ਨੇ 1000 ਜਾਂ ਉਸ ਤੋਂ ਜ਼ਿਆਦਾ ਟੀ-20 ਅੰਤਰਰਾਸ਼ਟਰੀ ਦੌੜਾਂ ਬਣਾਈਆਂ ਹਨ। ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗਪਟਿਲ ਅਤੇ ਕਾਲਿਨ ਮੁਨਰੋ ਨੇ ਹੀ ਇਹ ਕਾਰਨਾਮਾ ਕੀਤਾ ਹੈ। ਗਪਟਿਲ ਨੇ ਸਭ ਤੋਂ ਜ਼ਿਆਦਾ 1430 ਦੌੜਾਂ ਬਣਾਈਆਂ ਹਨ ਉਥੇ ਹੀ ਕਾਲਿਨ ਮੁਨਰੋ ਨੇ 1000 ਦੌੜਾਂ ਬਣਾਈਆਂ ਹਨ।


