- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ 18ਵੇਂ ਏਸ਼ਿਅਨ ਖੇਡਾਂ ਵਿਚ ਤਮਗਾ ਜਿੱਤਣ ਵੱਲੋਂ ਖਿਡਾਰੀਆਂ ਨੂੰ ਵੱਧਾਈ ਦਿੱਤੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜਕਾਰਤਾ ਵਿਚ ਚਲ ਰਹੇ 18ਵੇਂ ਏਸ਼ਿਅਨ ਖੇਡਾਂ ਵਿਚ ਹਰਿਆਣਾ ਦੇ ਦੋ ਖਿਡਾਰੀਆਂ ਵੱਲੋਂ ਤਮਗਾ ਜਿੱਤਣ ’ਤੇ ਵੱਧਾਈ ਦਿੱਤੀ।ਮੁੱਖ ਮੰਤਰੀ ਨੇ 50 ਮੀਟਰ ਰਾਇਫਲ 3 ਪੋਜਿਸ਼ਨ ਮੈਂਸ ਇਵੇਂਟ ਵਿਚ ਤਾਂਬਾ ਤਮਗਾ ਜਿੱਤਣ ਵਾਲੇ ਸੰਜੀਵ ਰਾਜਪੂਤ ਅਤੇ 10 ਮੀਟਰ ਏਅਰ ਪਿਸਟਲ ਦੇ ਮੁਕਾਬਲੇ ਵਿਚ ਅਭਿਸ਼ੇਕ ਵਰਮਾ ਵੱਲੋਂ ਤਾਂਬਾ ਤਮਗਾ ਜਿੱਤਣ ’ਤੇ ਵੱਧਾਈ ਦੇਕੇ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇੰਨਾਂ ਖੇਡਾਂ ਵਿਚ ਵਿਨੇਸ਼ ਫੋਗਾਟ ਅਤੇ ਬਜਰੰਗ ਪੁਨਿਆ ਨੇ ਕੁਸ਼ਤੀ ਵਿਚ ਸੋਨਾ ਤਗਮਾ, ਲਕਸ਼ਯ ਸ਼ਯੋਰਾਣ ਤੇ ਸੰਜੀਵ ਰਾਜਪੂਤ ਨੇ ਨਿਸ਼ਾਨੇਬਾਜੀ ਵਿਚ ਚਾਂਦੀ ਤਗਮਾ ਅਤੇ ਅਭਿਸ਼ੇਕ ਵਰਮਾ ਨੇ ਤਾਂਬਾ ਤਗਮਾ ਜਿੱਤਿਆ ਹੈ।ਉਨਾਂ ਨੇ ਖੁਸ਼ੀ ਪ੍ਰਗਟਾਉਂਦੇ ਹੋਏ ਦਸਿਆ ਕਿ ਹਰਿਆਣਾ ਦੇ ਖਿਡਾਰੀਆਂ ਵੱਲੋਂ ਅੱਜ 2 ਹੋਰ ਤਮਗੇ ਜਿੱਤਣ ਨਾਲ ਕੁਲ ਤਗਮੀਆਂ ਦੀ ਗਿਣਤੀ 5 ਹੋ ਗਈ ਹੈ। ਤਿੰਨ ਦਿਨ ਤੋਂ ਚੱਲ ਰਹੇ ਇੰਨਾਂ ਖੇਡਾਂ ਵਿਚ ਦੇਸ਼ ਨੇ ਅਜੇ ਤਕ ਕੁਲ 9 ਤਗਮੇ ਜਿੱਤੇ ਹਨ, ਜਿੰਨਾਂ ਵਿਚ ਹਰਿਆਣਾ ਦੇ ਖਿਡਾਰੀਆਂ ਨੇ 5 ਤਮਗੇ ਜਿੱਤ ਕੇ ਦੇਸ਼ ਵਿਚ ਮੋਹਰੀ ਥਾਂ ਪ੍ਰਾਪਤ ਕੀਤੀ ਹੈ।ਉਨਾਂ ਕਿਹਾ ਕਿ ਇੰਨਾਂ ਸਾਰੇ ਖਿਡਾਰੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਜਿੱਤ ਨੂੰ ਦਰਜ ਕਰਨ ’ਤੇ ਦੇਸ਼ ਨੂੰ ਮਾਣ ਕਰਨ ਦਾ ਇਕ ਹੋਰ ਮੌਕਾ ਦਿੱਤਾ ਹੈ।


