- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਿਡਨੀ ਦੇ ਪੱਛਮ ਵਿੱਚ ਜੰਗਲੀ ਅੱਗ ਲੱਗਣ ਕਾਰਨ 20 ਇਮਾਰਤਾਂ ਸੜੀਆਂ
ਸਿਡਨੀ – ਆਸਟ੍ਰੇਲੀਆ ਦੇ ਬਲੂ ਮਾਊਂਟੇਨ ਖੇਤਰ ਦੇ ਪਿੰਡਾਂ ਵਿਚ ਫੈਲੀ ਜੰਗਲੀ ਅੱਗ ਨੇ ਤਕਰੀਬਨ 20 ਇਮਾਰਤਾਂ ਨਸ਼ਟ ਕਰ ਦਿੱਤੀਆਂ ਹਨ| ਫਾਈਰ ਫਾਈਟਰਜ਼ ਵੀ ਸਿਡਨੀ ਦੇ ਪੱਛਮ ਵਿਚ ਬੇਕਾਬੂ ਹੋਈ ਜੰਗਲੀ ਅੱਗ ਨੂੰ ਕੰਟਰੋਲ ਕਰਨ ਵਿੱਚ ਅਸਫਲ ਹੋ ਰਹੇ ਹਨ| ਆਸਟ੍ਰੇਲੀਆ ਦੇ ਏ.ਬੀ.ਸੀ. ਪ੍ਰਸਾਰਕ ਨੇ ਦੱਸਿਆ ਕਿ ਅੱਗ ਲੱਗਭਗ 378,000 ਹੈਕਟੇਅਰ (934000 ਏਕੜ) ਵਿਚ ਲੱਗੀ ਹੈ| ਸਥਾਨਕ ਪੇਂਡੂ ਸੇਵਾ ਦੇ ਡਿਪਟੀ ਕਮਿਸ਼ਨਰ ਰੌਬ ਰੋਜ਼ਰਸ ਨੇ ਕਿਹਾ ਕਿ ਫਾਇਰ ਫਾਈਟਰਜ਼ ਵੱਲੋਂ ਚੁੱਕੇ ਗਏ ਕਦਮ ਸੋਕੇ ਦੀ ਸਥਿਤੀ ਵਿੱਚ ਕੰਮ ਨਹੀਂ ਕਰ ਰਹੇ ਹਨ| ਬ੍ਰਾਡਕਾਸਟਰ ਨੇ ਦੱਸਿਆ ਕਿ ਇਸ ਅੱਗ ਨੇ ਖੇਤਰ ਦੇ ਲੱਗਭਗ 450 ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਕੀਤੀ ਹੈ| ਮੀਡੀਆ ਖਬਰਾਂ ਮੁਤਾਬਕ ਫਾਈਰ ਫਾਈਟਰਜ਼ ਮਾਊਂਟ ਟੋਮਾ ਵਿਚ 28 ਹੈਕਟੇਅਰ ਬਲੂਮਾਊਂਟੇਨ ਬੋਟੈਨਿਕ ਗਾਰਡਨ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅੱਗ ਲੱਗਣ ਨਾਲ ਹੋਏ ਨੁਕਸਾਨ ਨੂੰ ਘਟਾਉਣ ਲਈ ਘੱਟੋ-ਘੱਟ ਇਕ ਹਫਤੇ ਲਈ ਇਸ ਨੂੰ ਬੰਦ ਕਰ ਦੇਣਗੇ| ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਜੰਗਲੀ ਅੱਗ ਨੇ ਤਬਾਹੀ ਮਚਾਈ ਹੋਈ ਹੈ| ਇਸ ਜੰਗਲੀ ਅੱਗ ਵਿੱਚ ਕਈ ਲੋਕ ਮਾਰੇ ਗਏ ਹਨ| ਝਾੜੀਆਂ ਦੀ ਅੱਗ ਨੇ ਪਹਿਲਾਂ ਤੋਂ ਹੀ ਕੋਆਲਾ ਵਸਨੀਕਾਂ ਸਮੇਤ ਇਕ ਮਿਲੀਅਨ ਹੈਕਟੇਅਰ ਤੋਂ ਵੱਧ ਜੰਗਲ ਨੂੰ ਨਸ਼ਟ ਕਰ ਦਿੱਤਾ ਹ


