- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਸਟ੍ਰੇਲੀਆ ਵਿੱਚ ਐਮਰਜੈਂਸੀ ਕਾਰਨ ਪ੍ਰਧਾਨ ਮੰਤਰੀ ਵਲੋਂ ਆਪਣੀਆਂ ਛੁੱਟੀਆਂ ਰੱਦ
ਸਿਡਨੀ – ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਜੋ ਹਵਾਈ ਵਿੱਚ ਛੁੱਟੀਆਂ ਮਨਾਉਣ ਲਈ ਗਏ ਸਨ ਉਹਨਾਂ ਨੇ ਅਪਣੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ| ਅਸਲ ਵਿੱਚ ਆਸਟ੍ਰੇਲੀਆ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗੀ ਹੋਈ ਹੈ| ਅੱਗ ਕਾਰਨ ਦੂਜੀ ਵਾਰ ਇੱਥੇ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ| ਮੌਰੀਸਨ ਨੇ ਯਾਤਰਾ ਲਈ ਮੁਆਫੀ ਮੰਗਦੇ ਹੋਏ ਆਪਣੇ ਦੌਰੇ ਦੀ ਮਿਆਦ ਘੱਟ ਕਰਨ ਦਾ ਐਲਾਨ ਕੀਤਾ| ਉਹਨਾਂ ਦੇ ਐਲਾਨ ਦੇ ਕੁਝ ਹੀ ਸਮੇਂ ਬਾਅਦ ਦੋ ਵਾਲੰਟੀਅਰ ਫਾਇਰ ਫਾਈਟਰਾਂ ਦੇ ਮਾਰੇ ਜਾਣ ਦੀ ਖਬਰ ਆਈ| ਪ੍ਰਾਪਤ ਜਾਣਕਾਰੀ ਮੁਤਾਬਕ ਇਸ ਹਫਤੇ ਛੁੱਟੀਆਂ ਮਨਾਉਣ ਗਏ ਮੌਰੀਸਨ ਤੇ ਦਬਾਅ ਵੱਧ ਰਿਹਾ ਸੀ ਕਿਉਂਕਿ ਸਵੈ ਇਛੁੱਕ ਵਾਲੰਟੀਅਰ ਫਾਇਰ ਫਾਈਟਰਜ਼ ਦੇਸ਼ ਭਰ ਵਿੱਚ ਜੰਗਲੀ ਅੱਗ ਨਾਲ ਜੂਝ ਰਹੇ ਹਨ ਅਤੇ ਸਿਡਨੀ ਵਿਚ ਲੱਖਾਂ ਲੋਕ ਜ਼ਹਿਰੀਲੇ ਧੂੰਏਂ ਨਾਲ ਪੀੜਤ ਹਨ| ਉਹ ਨੇ ਇਕ ਬਿਆਨ ਵਿਚ ਕਿਹਾ ਕਿ ਜਿਸ ਸਮੇਂ ਮੈਂ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਤੇ ਉਸ ਸਮੇਂ ਬਹੁਤ ਸਾਰੇ ਆਸਟ੍ਰੇਲੀਆਈ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸੀ, ਇਸ ਗੱਲ ਦਾ ਉਹਨਾਂ ਬਹੁਤ ਦੁੱਖ ਹੈ| ਉਹਨਾਂ ਨੇ ਕਿਹਾ ਕਿ ਉਹ ਜਲਦੀ ਹੀ ਆਸਟ੍ਰੇਲੀਆ ਵਾਪਸ ਪਰਤਣਗੇ| ਜਿਕਰਯੋਗ ਹੈ ਕਿ ਸਿਡਨੀ ਦੇ ਆਲੇ-ਦੁਆਲੇ 100 ਥਾਵਾਂ ਤੇ ਜੰਗਲੀ ਅੱਗ ਫੈਲ ਚੁੱਕੀ ਹੈ| ਅੱਗ ਕਾਰਨ ਇਹਨਾਂ ਇਲਾਕਿਆਂ ਵਿੱਚ ਤਾਪਮਾਨ 45 ਡਿਗਰੀ ਤੋਂ ਉੱਪਰ ਪਹੁੰਚ ਗਿਆ ਹੈ| ਇਸ ਅੱਗ ਕਾਰਨ ਹੁਣ ਤੱਕ 700 ਘਰ ਤਬਾਹ ਹੋ ਚੁੱਕੇ ਹਨ| ਨਾਰਾਜ਼ ਲੋਕਾਂ ਨੇ ਪ੍ਰਧਾਨ ਮੰਤਰੀ ਮੌਰੀਸਨ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ|


