6 ਨੂੰ ਸਿੰਗਾਪੁਰ ਵਿਖੇ ਹੋਵੇਗੀ ਸੀਟੀ ਗਰੁੱਪ ਦੀ ਆਈ. ਸੀ.ਟੀ.ਈ.ਐੱਸ.ਐੱਮ.-2020 ਕਾਨਫਰੰਸ

ਕਾਨਫਰੰਸ ਵਿੱਚ 50 ਤੋਂ ਵੀ ਵੱਧ ਸ਼ੋਧਕਰਤਾਂ ਕਰਨਗੇ ਪੇਪਰ ਪੇਸ਼

ਜਲੰਧਰ – ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਹਿਚਾਣ ਵਧਾਉਣ ਲਈ ਸੀਟੀ ਗਰੁੱਪ ਅਤੇ ਲਿੰਕਨ ਯੂਨੀਵਰਸਿਟੀ ਦੇ ਸਹਿਯੋਗ ਨਾਲ 6 ਜਨਵਰੀ ਨੂੰ ਤੀਜੀ ਇੰਟਰਨੈਸ਼ਲ ਕਾਨਫਰੰਸ ਆਈ ਸੀ ਟੀ ਈ ਐੱਸ ਐੱਮ-2020 (ਇੰਟਰਨੈਸ਼ਨਲ ਕਾਨਫਰੰਸ ਆਨ ਕਰੰਟ ਟ੍ਰੈਡਸ ਇਨ ਇੰਜੀਨੀਅਰਿੰਗ, ਸਾਇੰਸ ਅਤੇ ਮੈਨੇਜਮੈਂਟ) ਆਯੋਜਿਤ ਕਰਵਾਉਣ ਜਾ ਰਿਹਾ ਹੈ। ਇਸ ਕਾਨਫਰੰਸ ਵਿੱਚ ਰਿਸਰਚਰ, ਵਿਦਿਆਰਥੀ ਅਤੇ ਉਯੋਗਿਕ ਮਾਹਿਰਾਂ ਵਿੱਚ ਹੋਵੇਗਾ ਵਿਚਾਰ-ਵਿਮਰਸ਼, ਥਿਉਰੀ, ਮੈਥੇਡੋਲੋਜੀ ਐਂਡ ਐਪਲੀਕੇਸ਼ਨ ਆਫ਼ ਇੰਜੀਨੀਅਰਿੰਗ, ਸਾਇੰਸਸ, ਐੱਜੁਕੇਸ਼ਨ, ਮੈਨੇਜਮੈਂਟ ਐਂਡ ਇੰਨਫੋਰਮੇਸ਼ਨ ਟੈਕਨੋਲਾਜੀ ਆਦਿ ਤਕਨੀਕਾਂ ‘ਤੇ ਚਰਚਾ ਕਰਨਗੇ। ਇਸ ਕਾਨਫਰੰਸ ਵਿੱਚ ਨੇਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ ਦੇ ਪ੍ਰੋ-ਵੋਸਟ ਚੇਅਰ ਅਕੇ ਪ੍ਰੋਫੈਸਰ ਡਾ.ਡੇਵਿਡ ਦੇ ਕ੍ਰੀਮਰ ਅਤੇ ਪ੍ਰੋਫੈਸਰ ਡਾ.ਮਨੋਜ ਗੁੱਪਤਾ ਮੁੱਖ ਵਕਤਾ ਦੇ ਰੂਪ ਵਿੱਚ ਸ਼ਾਮਿਲ ਹੋਏ। ਇਸ ਦੇ ਨਾਲ ਹੀ ਆਸਟ੍ਰੇਲਿਆ, ਸਿੰਗਾਪੁਰ , ਮਲੇਸ਼ਿਆ ਅਤੇ ਭਾਰਤ ਤੋਂ ਲਗਭਗ 50 ਤੋਂ ਵੱਧ ਪ੍ਰਤਿਭਾਗਿਆ ਨੇ ਭਾਗ ਲਿਆ। ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤੀਜੀ ਇੰਟਰਨੈਸ਼ਨਲ ਕਾਨਫਰੰਸ ਵਿੱਚ ਸ਼ਾਮਿਲ ਹੋਣ ਵਾਲੇ ਵਕਤਾਵਾਂ ਅਤੇ ਸ਼ੋਧਕਰਤਾਵਾਂ ਦੀ ਲਿਸਟ ਸ਼ਾਨਦਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਸ਼ੋਧਕਰਤਾਵਾਂ ਨੂੰ ਕਾਨਫਰੰਸ ਲਈ ਸ਼ੁਭਕਾਮਨਾਵਾਂ ਦਿੱਤੀਆਂ।

VIA PUNJAB