ਥਾਣਾ ਸ਼ਾਹਕੋਟ ਵੱਲੋਂ ਝੋਲਾ ਛਾਪ ਡਾਕਟਰ ਕਾਬੂ-900 ਗੋਲੀਆਂ ਬਰਾਮਦ

ਸ਼ਾਹਕੋਟ – ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀ ਸਰਬਜੀਤ ਸਿੰਘ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਪਿਆਰਾ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਅਤੇ ਪੁਲਿਸ ਪਾਰਟੀ ਨੇ ਇੱਕ ਝੋਲਾ ਛਾਪ ਡਾਕਟਰ ਪਾਸੋ 900 ਨਸ਼ੀਲੀਆ ਗੋਲੀਆ ਬ੍ਰਾਮਦ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। 1) ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਕੱਲ ਮਿਤੀ 02-01-19 ਨੂੰ ਸ਼ੀ ਪਰਗਟ ਸਿੰਘ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਇੱਕ ਝੋਲਾ ਛਾਪ ਡਾਕਟਰ ਮੁਹੰਮਦ ਯਾਸ਼ੀਨ ਉਰਫ ਰਾਜੂ ਪੁੱਤਰ ਮੁਹੰਮਦ ਯਾਫਰ ਵਾਸੀ ਵਿਕਾਸ ਨਗਰ ਸ਼ਾਹਕੋਟ ਥਾਣਾ ਸ਼ਾਹਕੋਟ ਜਿਲਾ ਜਲੰਧਰ ਪਾਸੋ 1500 ਗੋਲੀਆ ਨਸ਼ੀਲੀਆ ਬ੍ਰਾਮਦ ਕਰਕੇ ਇਸ ਦ ੇ ਖਿਲਾਫ ਮੁਕੱਦਮਾ ਨੰਬਰ 02 ਮਿਤੀ 02-01-2020 ਅ/ਧ 22-61-85 ਂਧਫਸ਼ ਅਚਟ ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਸੀ ਅਤੇ ਪੇਸ਼ ਅਦਾਲਤ ਕਰਕ ੇ 01 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਸੀ। ਜੋ ਪੁੱਛ-ਗਿੱਛ ਦੌਰਾਨ ਮੁਹੰਮਦ ਯਾਸੀਨ ਉਰਫ ਰਾਜੂ ਨੇ ਦੱਸਿਆ ਕਿ ਉਹ ਨਸ਼ੀਲੀਆ ਗੋਲੀਆ ਪ੍ਰੀਤਮ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਪਿੰਡ ਬਾਊਪੁਰ ਥਾਣਾ ਸ਼ਾਹਕੋਟ ਪਾਸੋ ਲੈਦਾ ਸੀ, ਪ੍ਰੀਤਮ ਸਿੰਘ ਉਕਤ ਦਾ ਪਿੰਡ ਕਮਾਲਕੇ ਥਾਣਾ ਧਰਮਕੋਟ ਜਿਲਾ ਮੋਗਾ ਵਿਖੇ ਕਲੀਨਿਕ ਹੈ। ਜੋ ਆਪਣੀ ਕਲੀਨਿਕ ਦੀ ਆੜ ਵਿੱਚ ਧਰਮਕੋਟ, ਮੋਗਾ, ਸ਼ਾਹਕੋਟ, ਮਹਿਤਪੁਰ ਦੇ ਏਰੀਆ ਵਿੱਚ ਨਸ਼ੀਲੀਆ ਗੋਲੀਆ ਸਪਲਾਈ ਕਰਦਾ ਹੈ। ਜੋ ਜਿਸ ਤੇ ਪ ੍ਰੀਤਮ ਸਿੰਘ ਉਕਤ ਨੂੰ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ ਅਤੇ ਸ਼ੀ ਪਰਗਟ ਸਿੰਘ ਵੱਲੋ ਪ੍ਰੀਤਮ ਸਿੰਘ ਨੂੰ ਕਾਬੂ ਕਰਕੇ ਇਸ ਦੀ ਤਲਾਸ਼ੀ ਕੀਤੀ ਤਾਂ ਇਸ ਪਾਸੋ 900 ਨਸ਼ੀਲੀਆ ਗੋਲੀਆ ਬ੍ਰਾਮਦ ਹੋਈ। ਜਿਸ ਤੇ ਪ੍ਰੀਤਮ ਸਿੰਘ ਨੂੰ ਮੁਕੱਦਮਾ ਵਿੱਚ ਗਿ ੍ਰਫਤਾਰ ਕੀਤਾ ਗਿਆ। ਜੋ ਇਹਨਾਂ ਦੋਹਾਂ ਦੋਸ਼ੀਆ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ। ਦੌਰਾਨੇ ਪੁੱਛਗਿੱਛ ਪ੍ਰੀਤਮ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਬਾਊਪੁਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ੳ ੁਹ ਪਿੰਡ ਕਮਾਲਕੇ ਜਿਲਾ ਮੋਗਾ ਵਿਖੇ ਡਾਕਟਰੀ ਦੀ ਦੁਕਾਨ ਕਰਦਾ ਹੈ ਤੇ ਦੁਕਾਨ ਦੀ ਆੜ ਵਿੱਚ ਧਰਮਕੋਟ, ਮੋਗਾ, ਸ਼ਾਹਕੋਟ, ਮਹਿਤਪੁਰ ਦੇ ਏਰੀਆ ਵਿੱਚ ਨਸ਼ੀਲੀਆ ਗੋਲੀਆ ਵੇਚਣ ਦਾ ਧੰਦਾ ਕਰਦਾ ਹੈ। ਜੋ ਇਹ ਦੋਨੋ ਝੋਲਾ ਛਾਪ ਡਾਕਟਰ ਹਨ ਅਤੇ ਆਸ ਪਾਸ ਦੇ ਇਲਾਕੇ ਵਿੱਚ ਨਸ਼ੀਲੀਆ ਗੋਲੀਆ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਜੋ ਇਹਨਾਂ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਇਹਨਾਂ ਪਾਸੋ ਨਸ਼ੇ ਦੀ ਸਮੱਗਲਿੰਗ ਵਿੱਚ ਸ਼ਾਮਲ ਵਿਅਕਤੀਆ ਬਾਰੇ ਅਹਿਮ ਸੁਰਾਗ ਲੱਗਣ ਦੀ ਆਸ ਹੈ।

VIA PUNJAB