- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਪੀਕਰ ਪੇਲੋਸੀ ਨੇ ਟਰੰਪ ਤੇ ਮਹਾਦੋਸ਼ ਦੀ ਕਾਰਵਾਈ ਦਾ ਪ੍ਰਸਤਾਵ ਸੈਨੇਟ ਨੂੰ ਸੌਂਪਿਆ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਹਾਊਸ ਆਫ ਰੀਪ੍ਰੀਜੈਂਟੇਟਿਵ (ਸੰਸਦ ਦਾ ਹੇਠਲਾ ਸਦਨ) ਦੀ ਸਪੀਕਰ ਨੈਨਸੀ ਪੇਲੋਸੀ ਨੇ ਵੀਰਵਾਰ ਨੂੰ ਸੈਨੇਟ ਨੂੰ ਸੌਂਪੇ। ਪੇਲੋਸੀ ਨੇ ਇਹਨਾਂ ਦਸਤਾਵੇਜ਼ਾਂ ‘ਤੇ ਖੁਦ ਦਸਤਖਤ ਕਰਨ ਦੇ ਬਾਅਦ ਉੱਥੇ ਮੌਜੂਦ ਸਾਂਸਦਾਂ ਨੂੰ ਖੁਦ ਪੈੱਨ ਵੰਡੇ। ਦਸਤਾਵੇਜ਼ ਸੌਂਪਣ ਦੇ ਬਾਅਦ ਮਹਾਦੋਸ਼ ਦੀ ਸੁਣਵਾਈ ਲਈ ਚੁਣੇ ਗਏ ਹਾਊਸ ਮੈਨੇਜਰ ਨੇ ਸੈਨੇਟ ਦੇ ਚੈਂਬਰ ਵਿਚ ਸਾਰੇ ਮੈਂਬਰਾਂ ਨੂੰ ਟਰੰਪ ‘ਤੇ ਲਗਾਏ ਗਏ ਦੋਸ਼ਾਂ ਨੂੰ ਪੜ੍ਹ ਕੇ ਸੁਣਾਇਆ। ਪਹਿਲੇ ਦਸਤਾਵੇਜ਼ ਵਿਚ ਟਰੰਪ ‘ਤੇ ਸੱਤਾ ਦੀ ਦੁਰਵਰਤੋਂ ਦਾ ਦੋਸ਼ ਹੈ ਜਦਕਿ ਦੂਜੇ ਪ੍ਰਸਤਾਵ ਵਿਚ ਉਹਨਾਂ ਦੇ ਵਿਰੁੱਧ ਮਹਾਦੋਸ਼ ਸੁਣਵਾਈ ਦੇ ਦੌਰਾਨ ਸੰਸਦ ਦੇ ਕੰਮ ਵਿਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਾਰਵਾਈ ਲਈ ਵੋਟਿੰਗ ਕੀਤੀ ਗਈ। ਹੇਠਲੇ ਸਦਨ ਵਿਚ ਚੱਲ ਰਹੀ ਮਹਾਦੋਸ਼ ਦੀ ਕਾਰਵਾਈ ਨੂੰ ਉੱਪਰੀ ਸਦਨ ਸੈਨੇਟ ਭੇਜਣ ਦੇ ਪੱਖ ਵਿਚ ਸਾਂਸਦਾਂ ਨੋ ਵੋਟਿੰਗ ਕੀਤੀ। ਸੈਨੇਟ ਵਿਚ ਕਾਰਵਾਈ ਚਲਾਏ ਜਾਣ ਦੇ ਪੱਖ ਵਿਚ 228 ਸਾਂਸਦਾਂ ਨੇ ਜਦਕਿ ਵਿਰੋਧ ਵਿਚ 193 ਸਾਂਸਦਾਂ ਨੋ ਵੋਟਿੰਗ ਕੀਤੀ। ਮਹਾਦੋਸ਼ ਨੂੰ ਰੀਪਬਲਿਕਨ ਕੰਟਰੋਲ ਸੈਨੇਟ ਭੇਜੇ ਜਾਣ ਤੋਂ ਪਹਿਲਾਂ ਅਮਰੀਕੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਨਸੀ ਪੇਲੋਸੀ ਨੇ ਇਸ ਦੇ ਤਹਿਤ ਲਗਾਏ ਗਏ ਦੋਸ਼ਾਂ ‘ਤੇ ਦਸਤਖਤ ਕੀਤੇ। ਇਹਨਾਂ ਦੋਸ਼ਾਂ ‘ਤੇ ਦਸਤਖਤ ਕਰਨ ਤੋਂ ਪਹਿਲਾਂ ਪੇਲੋਸੀ ਨੇ ਕਿਹਾ,”ਸਾਡੇ ਦੇਸ਼ ਦੇ ਲਈ ਇਹ ਬਹੁਤ ਦੁਖਦਾਈ, ਬਹੁਤ ਤ੍ਰਾਸਦੀ ਭਰਪੂਰ ਹੈ ਕਿ ਰਾਸ਼ਟਰਪਤੀ ਨੇ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਕਮਜ਼ੋਰ ਕਰਨ, ਆਪਣੇ ਅਹੁਦੇ ਦੀ ਸਹੁੰ ਦੀ ਉਲੰਘਣਾ ਕਰਨ ਅਤੇ ਸਾਡੀਆਂ ਚੋਣਾਂ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਲਈ ਕਦਮ ਚੁੱਕੇ।”


