- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੋਢੇ ਦੀ ਸੱਟ ਕਾਰਨ ਧਵਨ ਦਾ ਨਿਊਜ਼ੀਲੈਂਡ ਦੌਰਾ ਸ਼ੱਕੀ
ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦਾ ਜਿੱਥੇ ਆਸਟਰੇਲੀਆ ਵਿਰੁੱਧ ਖੇਡੇ ਜਾ ਰਹੇ ਤੀਜੇ ਫੈਸਲਾਕੁੰਨ ਮੁਕਾਬਲੇ ‘ਚ ਫੀਲਡਿੰਗ ਕਰਦੇ ਦੌਰਾਨ ਮੋਢੇ ‘ਤੇ ਸੱਟ ਲੱਗ ਗਈ। ਇਸ ਤੋਂ ਬਾਆਦ ਧਵਨ ਨੂੰ ਐਕਸ-ਰੇ ਦੇ ਲਈ ਭੇਜਿਆ ਗਿਆ। ਐਕਸ-ਰਾ ਕਰਵਾਉਣ ਤੋਂ ਬਾਅਦ ਉਸਦੇ ਖੱਬੇ ਹੱਥ ‘ਤੇ ਸਿਲੰਗ (ਪੱਟੀ) ਲੱਗੀ ਦਿਖੀ, ਜਿਸ ਦੌਰਾਨ ਉਸਦੇ ਨਿਊਜ਼ੀਲੈਂਡ ਦੌਰੇ ‘ਤੇ ਜਾਣਾ ਹੁਣ ਸ਼ੱਕੀ ਹੋ ਗਿਆ ਹੈ। ਨਿਊਜ਼ੀਲੈਂਡ ਵਿਰੁੱਧ ਭਾਰਤੀ ਟੀਮ ਨੂੰ 24 ਜਨਵਰੀ ਨੂੰ ਆਕਲੈਂਡ ‘ਚ ਪਹਿਲਾ ਟੀ-20 ਮੁਕਾਬਲਾ ਖੇਡਣਾ ਹੈ। ਇਸ ਦੌਰੇ ਦੇ ਲਈ ਟੀਮ ਸੋਮਵਾਰ ਨੂੰ ਰਵਾਨਾ ਹੋਵੇਗੀ। ਆਸਟਰੇਲੀਆ ਪਾਰੀ ਦੇ ਪੰਜਵੇਂ ਓਵਰ ‘ਚ ਧਵਨ ਕਵਰ ਖੇਡਰ ‘ਚ ਫੀਲਡਿੰਗ ਕਰ ਰਹੇ ਸਨ ਤੇ ਉਸ ਨੇ ਆਰੋਨ ਫਿੰਚ ਦੇ ਸ਼ਾਟ ਨੂੰ ਰੋਕਣ ਦੇ ਲਈ ਛਲਾਂਗ ਲਗਾਈ, ਜਿਸ ਕਾਰਨ ਉਸਦੇ ਮੋਢੇ ‘ਤੇ ਸੱਟ ਲੱਗ ਗਈ। ਉਸ ਦੇ ਬਾਹਰ ਜਾਣ ਤੋਂ ਬਾਅਦ ਯੁਜਵੇਂਦਰ ਚਾਹਲ ਨੇ ਮੈਦਾਨ ‘ਤੇ ਫੀਲਡਿੰਗ ਕੀਤੀ।


