- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨੇਪਾਲ ਦੇ ਹੋਟਲ ਵਿੱਚੋਂ ਮਿਲੀਆਂ 8 ਭਾਰਤੀਆਂ ਦੀਆਂ ਲਾਸ਼ਾਂ
ਕਾਠਮੰਡੂ – ਨੇਪਾਲ ਦੇ ਇਕ ਹੋਟਲ ਵਿੱਚੋਂ 8 ਭਾਰਤੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪੁਲੀਸ ਨੇ ਦਮਨ ਹੋਟਲ ਵਿੱਚੋਂ ਕੇਰਲ ਦੇ ਸੈਲਾਨੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ| ਸ਼ੁਰੂਆਤੀ ਜਾਣਕਾਰੀ ਮੁਤਾਬਕ ਮੌਤ ਦਾ ਕਾਰਨ ਗੈਸ ਹੀਟਰ ਦੱਸਿਆ ਜਾ ਰਿਹਾ ਹੈ|ਪ੍ਰਾਪਤ ਜਾਣਕਾਰੀ ਮੁਤਾਬਕ ਕੇਰਲ ਤੋਂ 15 ਵਿਅਕਤੀਆਂ ਦਾ ਸਮੂਹ ਪੋਖਰਾ ਘੁੰਮਣ ਆਇਆ ਸੀ| ਇਹ ਲੋਕ ਵਾਪਸ ਕੇਰਲ ਜਾਣ ਵਾਲੇ ਸਨ ਅਤੇ ਰਾਤ ਨੂੰ ਇੱਥੇ ਰੁਕੇ ਸਨ| ਮ੍ਰਿਤਕਾਂ ਵਿੱਚ ਦੋ ਵਿਆਹੇ ਜੋੜੇ ਅਤੇ ਚਾਰ ਬੱਚੇ ਸ਼ਾਮਲ ਹਨ| ਇਨ੍ਹਾਂ ਨੇ ਕਮਰੇ ਨੂੰ ਗਰਮ ਕਰਨ ਲਈ ਗੈਸ ਹੀਟਰ ਚਾਲੂ ਕੀਤਾ ਸੀ ਤੇ ਇਸੇ ਕਾਰਨ ਉਨ੍ਹਾਂ ਦਾ ਸਾਹ ਘੁੱਟ ਗਿਆ| 15 ਵਿਅਕਤੀਆਂ ਨੇ ਕੁੱਲ ਚਾਰ ਕਮਰੇ ਬੁੱਕ ਕਰਵਾਏ ਸਨ, ਉਨ੍ਹਾਂ ਵਿੱਚੋਂ 8 ਇਕ ਕਮਰੇ ਵਿੱਚ ਰੁਕੇ ਸਨ ਅਤੇ ਬਾਕੀ ਹੋਰ ਕਮਰਿਆਂ ਵਿੱਚ ਸਨ| ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ| ਮ੍ਰਿਤਕਾਂ ਦੀ ਪਛਾਣ ਪਰਬੀਨ ਕੁਮਾਰ ਨਾਇਰ(39), ਸ਼ਰਾਇਨਾ(34), ਰਣਜੀਤ ਕੁਮਾਰ(39), ਇੰਦੂ ਰਣਜੀਤ (34), ਸ਼੍ਰੀ ਭਾਦਰਾ(9), ਅਬੀਨਵ ਸਰੋਆ(9) ਅਬੀ ਨਾਇਰ(7) ਅਤੇ ਬੇਸ਼ਨਬ ਰਣਜੀਤ (2) ਵਜੋਂ ਹੋਈ ਹੈ|


