ਹਰਿਆਣਾ ਦੇ ਮੁੱਖ ਮੰਤਰੀ ਨੇ ਡਬਵਾਲੀ ਵਿਚ 73.35 ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੱਭ ਕਾ ਸਾਥ-ਸੱਭ ਕਾ ਵਿਕਾਸ ਦੇ ਮੂਲ ਮੰਤਰੀ ਨਾਲ ਕੰਮ ਕਰਨ ਨੂੰ ਉਸ ਸਮੇਂ ਪ੍ਰਮਾਣਿਤ ਕਰਕੇ ਵਿਖਾਇਆ ਜਦੋਂ ਜਿਲਾ ਸਿਰਸਾ ਦੇ ਡਬਵਾਲੀ ਵਿਧਾਨ ਸਭਾ ਹਲਕੇ ਵਿਚ ਆਯੋਜਿਤ ਜਿਏ ਜਵਾਨ-ਜਿਏ ਕਿਸਾਨ ਰੈਲੀ ਵਿਚ 73.35 ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ, 70 ਕਰੋੜ ਰੁਪਏ ਤੋਂ ਵੱਧ ਦੀਆਂ ਯੋਜਨਾਵਾਂ ਦਾ ਐਲਾਨ ਅਤੇ ਲਗਭਗ 112 ਕਰੋੜ ਰੁਪਏ ਤੋਂ ਭਾਖੜਾ ਮੈਨ ਬ੍ਰਾਂਚ ਦਾ ਪੜਾਅ ਵਾਰ ਤਰੀਕੇ ਨਾਲ ਮੁਰੰਮਤ ਕਰਵਾਉਣ ਅਤੇ ਗੋਰੀਵਾਲਾ ਉਪ ਤਹਿਸੀਲ ਨੂੰ ਤਹਿਸੀਲ ਵੱਜੋਂ ਅਪਗ੍ਰੇਡ ਕਰਨ ਦਾ ਐਲਾਨ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਅੱਜ ਜਿਲਾ ਸਿਰਸਾ ਦੇ ਡੱਬਵਾਲੀ ਵਿਧਾਨ ਸਭਾ ਹਲਕੇ ਵਿਚ ਰੈਲੀ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਸਿਰਸਾ ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਵੇਗਾ ਤਾਂ ਹਰਿਆਣਾ ਦੇ ਕੋਨੇ-ਕੋਨੇ ਵਿਚ ਭਾਜਪਾ ਦਾ ਝੰਡਾ ਇਸ ਤਰ੍ਹਾਂ ਲਹਿਰਾਏਗਾ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਾਲ 2014 ਵਿਚ ਜਿਸ ਭਰੋਸੇ ਨਾਲ ਸੂਬੇ ਵਿਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਦਿਵਾ ਕੇ ਰਾਜ ਪਲਟਿਆ ਸੀ, ਅਸੀਂ ਪਿਛਲੇ ਚਾਰ ਸਾਲਾਂ ਵਿਚ 48 ਸਾਲ ਤੋਂ ਚਲ ਆ ਰਹੀ ਰਾਜ ਕਰਨ ਦੀ ਵਿਵਸਥਾ ਨੂੰ ਪਲਟਿਆ ਹੈ। ਆਨਲਾਈਨ ਵਿਵਸਾ ਸ਼ੁਰੂ ਕਰਕੇ ਪਰਚੀ ਤੇ ਖਰਚੀ ਵਾਲੀ ਪ੍ਰਥਾ, ਭਾਈ ਭਤੀਜਾਵਾਦ, ਖੇਤਰਵਾਦ ’ਤੇ ਰੋਕ ਲਗਾਈ ਹੈ। ਮੁੱਖ ਮੰਤਰੀ ਨੇ ਰੱਖੜੀ ਦੀ ਸ਼ੁੱਭ ਕਾਮਨਵਾਂ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਆਬਾਦੀ ਵਿਚ ਹਰਿਆਣਾ ਦਾ 2 ਫੀਸਦੀ ਨੁਮਾਇਦੀ ਹੋਣ ਦੇ ਬਾਵਜੂਦ ਵੀ ਦੇਸ਼ ਦੀ ਤਰੱਕੀ ਤੇ ਸੀਮਾਵਾਂ ਦੀ ਰੱਖਿਆ ਕਰਨ ਵਿਚ ਹਰਿਆਣਾ ਮੋਹਰੀ ਹੈ। ਦੇਸ਼ ਦੀਆਂ ਸੀਮਾਵਾਂ ਵਿਚ ਹਰ 10ਵਾਂ ਸੈਨਿਕ ਹਰਿਆਣਾ ਤੋਂ ਹੈ। ਸੂਬੇ ਦਾ ਕਿਸਾਨ ਵੀ ਦੇਸ਼ ਦੀ ਤਰੱਕੀ ਵਿਚ ਯੋਗਦਾਨ ਦੇ ਰਿਹਾ ਹੈ। ਹਰਿਆਣਾ ਕੇਂਦਰੀ ਪੂਲ ਵਿਚ 15 ਫੀਸਦੀ ਅਨਾਜਾਂ ਦੀ ਸਪਲਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਡੱਬਵਾਲੀ ਪੰਜਾਬ ਤੇ ਰਾਜਸਥਾਨ ਸੂਬਿਆਂ ਦੀਆਂ ਸੀਮਾਵਾਂ ਤੋਂ ਘਿਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਡੱਬਵਾਲੀ ਦਾ ਨਾਂਅ ਆਉਂਦਾ ਹੈ ਤਾਂ ਅਗਨੀਕਾਂਡ ਦੀ ਘਟਨ ਦਿਮਾਗ ਵਿਚ ਆਉਂਦੀ ਹੈ। ਉਸ ਵਿਚ ਸਕੂਲੀ ਬੱਚਿਆਂ ਨੁੰ ਬਚਾਊਣ ਵਿਚ ਆਪਣੀ ਜਾਨ ਗਵਾਉਂ ਵਾਲੇ ਅਸ਼ੋਕ ਬਢੋਰਾ ਦੀ ਯਾਦ ਵਿਚ ਵੀ ਇੱਥੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਡਬਵਾਲੀ ਵਿਚ ਭਾਰਤੀ ਜਨਤਾ ਪਾਰਟੀ ਦਾ ਵਿਧਾਇਕ ਨਾ ਹੋਣ ਦੇ ਬਾਜਵੂਦ ਵੀ ਦੂਜੀ ਵਾਰ ਇਹ ਰੈਲੀ ਕਰ ਰਹੇ ਹਾਂ ਅਤੇ 2016-17 ਵਿਚ 90 ਦੀ 90 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਕੇ ਉਨ੍ਹਾਂ ਨੇ ਉ¤ਥੇ ਦੀ ਮੰਗ ਅਨੁਸਾਰ ਵਿਕਾਸ ਪਰਿਯੋਜਨਾਵਾਂ ਦੇ ਐਲਾਨ ਕੀਤੇ ਅਤੇ ਅੱਜ ਉਨ੍ਹਾਂ ਵਿਚੋਂ ਜ਼ਿਆਦਾਤਰ ਪਰਿਯੋਜਨਾਵਾਂ ਜਾਂ ਤਾਂ ਪੂਰੀਆਂ ਹੋ ਚੁੱਕਿਆ ਹਨ ਜਾਂ ਕੰਮ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਾ ਨਾਂਅ ’ਤੇ ਕੁਝ ਲੋਕ ਸਿਆਸਤ ਕਰਦੇ ਰਹੇ, ਪਰ ਕੀਤਾ ਕੁਝ ਨਹੀਂ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕਿਸਾਨਾ ਹੀ ਸਰਕਾਰੀ ਦੀ ਪਹਿਲ ਹੈ ਅਤੇ ਕਿਸਾਨਾਂ ਨੂੰ ਸਿੰਚਾਈ ਲਈ ਹਰ ਹਾਲਤ ਵਿਚ ਪਾਣੀ ਮਹੁੱਇਆ ਕਰਵਾਇਆ ਜਾਵੇਗਾ ਅਤੇ ਪੂਰਾ ਸੂਬੇ ਵਿਚ ਪਾਣੀ ਦਾ ਇਕ ਸਮਾਨ ਵੰਡ ਕੀਤੀ ਜਾਵੇਗੀ ਅਤੇ ਹਰੇਕ ਟੇਲ ਤਕ ਪਾਣੀ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਹਾਰੂ ਵਿਧਾਨ ਸਭਾ ਹਲਕੇ ਦੀ ਅਜਿਹੀ ਟੇਲਾਂ ’ਤੇ ਪਾਣੀ ਪਹੁੰਚਾਇਆ ਗਿਆ, ਜਿੱਥੇ ਪਿਛਲੇ 30 ਸਾਲਾਂ ਵਿਚ ਪਹਿਲੀ ਵਾਰ ਪਾਣੀ ਪੁੱਜਿਆ ਹੈ ਅਤੇ ਇਹ ਗੱਲ ਉ¤ਥੇ ਦੇ ਲੋਕ ਹੀ ਨਹੀਂ, ਸਗੋਂ ਚੁਣੇ ਹੋਏ ਨੁਮਾਇੰਦੇ ਵੀ ਮੰਨਦੇ ਹਨ। ਉਨ੍ਹਾਂ ਕਿਹਾ ਕਿ ਡਬਵਾਲੀ ਵਿਧਾਨ ਸਭਾ ਹਲਕੇ ਵਿਚ ਵੀ ਹਰ ਟੇਲ ਤਕ ਪਾਣੀ ਪਹੁੰਚਾਇਆ ਜਾਵੇਗਾ, ਜਿਸ ਲਈ ਭਾਖੜਾ ਮੈਨ ਬ੍ਰਾਂਚ ਦਾ ਪੜਾਅਵਾਰ ਢੰਗ ਨਾਲ ਮੁੰਰਮਤ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਐਸ.ਵਾਈ.ਐਲ. ਦਾ ਪਾਣੀ ਵੀ ਭਾਜਪਾ ਹੀ ਲਿਆਏਗੀ। ਮੁੱਖ ਮੰਤਰੀ ਨੇ ਕਿਹਾ ਕਿ ਫਸਲ ਬੀਮਾ ਯੋਜਨਾ ਦੇ ਨਾਂਅ ’ਤੇ ਕੁਝ ਸਿਆਸੀ ਪਾਰਟੀਆਂ ਕਿਸਾਨਾਂ ਨੂੰ ਗੁਮਰਾਹ ਕਰਦੀ ਰਹੀ ਹੈ। ਉਨ੍ਹਾਂ ਨੇ ਭਿਵਾਨੀ ਅਤੇ ਸਿਰਸਾ ਵਿਚ ਸਫਦੇ ਮੱਖੀ ਕਾਰਣ ਕਪਾਹ ਦੀ ਫਸਲ ਨੂੰ ਹੋਏ ਨੁਕਸਾਨ ਦੀ ਭਰਪਾਈ ਅਗਲੇ 10 ਦਿਨਾਂ ਅੰਦਰ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਫਸਲ ਬਿਜਣ ਤੋਂ ਲੈ ਕੇ ਮੰਡੀ ਵਿਚ ਵੇਚਣ ਤਕ ਜੋਖਿਮ ਵਿਚ ਰਹਿੰਦਾ ਹੈ। ਇਸ ਲਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਖਰੀਫ ਫਸਲਾਂ ਦੇ ਘੱਟੋਂ ਘੱਟ ਸਹਾਇਕ ਮੁੱਲ ਵਿਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਰਸਾ ਕਪਾਹ, ਝੋਨਾ, ਸਬਜੀ, ਫਲ ਉਤਪਾਦਨ ਲਈ ਜਾਣਿਆ ਜਾਂਦਾ ਹੈ। ਖਰੀਫ ਫਸਲਾਂ ਦੇ ਮੁੱਲਾਂ ਵਿਚ ਵਾਧਾ ਝੋਨੇ ਲਈ 200 ਰੁਪਏ ਪ੍ਰਤੀ ਕੁਇੰਟਲ ਤੇ ਕਪਾਹ ਵਿਚ 1300 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਭਾਵਾਂਤਰ ਭਰਪਾਈ ਯੋਜਨਾ ਵਿਚ ਵੀ ਆਲੂ, ਪਿਆਜ, ਟਮਾਟਰ, ਗੋਭੀ ਚਾਰ ਸਬਜਿਆਂ ਨੂੰ ਸ਼ਾਮਿਲ ਕੀਤਾ ਹੈ ਅਤੇ ਲਾਗਤ ਮੁੱਲ ਦੀ ਭਰਪਾਈ ਸਰਕਾਰ ਕਰੇਗੀ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਹਿੱਤ ਦੀ ਰੱਖਿਆ ਲਈ ਅੱਧੀ ਰਾਤ ਨੂੰ ਵੀ ਉਨ੍ਹਾਂ ਕੋਲ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਖੁਸ਼ਹਾਲ ਤਾਂ ਦੇਸ਼ ਖੁਸ਼ਹਾਲ। ਕਿਸਾਨ ਦੀ ਖੁਸ਼ਹਾਲੀ ਨਾਲ ਉਦਯੋਗ ਵੱਧਦਾ ਹੈ, ਵਪਾਰੀ ਦੇ ਵਪਾਰ ਵਿਚ ਵਾਧਾ ਹੁੰਦਾ ਹੈ। ਉਦਯੋਗ ਵੱਧਣ ਨਾਲ ਨੌਜੁਆਨਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਉਦਮ ਪ੍ਰੋਤਸਾਹਨ ਨੀਤੀ ਵਿਚ ਸੂਬੇ ਦੇ ਉਦਯੋਗਿਕ ਤੌਰ ’ਤੇ ਪਿਛੜਲੇ ਖੇਤਰਾਂ ਨੂੰ ਏ,ਬੀ, ਸੀ, ਡੀ ਖੇਤਾਾਂ ਵਿਚ ਵੰਡਿਆ ਹੈ। ਉਨ੍ਹਾਂ ਕਿਹਾ ਕਿ ਸੀ ਤੇ ਡੀ ਬਲਾਕਾਂ ਵਿਚ ਉਦਯੋਗ ਲਗਾਉਣ ਅਤੇ ਉ¤ਥੇ ਦੇ ਲੋਕ ਨੌਜੁਆਨਾਂ ਨੂੰ ਰੁਜ਼ਗਾਰ ਦੇਣ ’ਤੇ ਸਰਕਾਰ ਵੱਲੋਂ 3000 ਰੁਪਏ ਪ੍ਰੋਤਸਾਹਨ ਵੱਜੋਂ ਉਸ ਨੂੰ ਉਦਮੀ ਨੂੰ ਦਿੱਤੇ ਜਾਣਗੇ, ਜੋ ਉ¤ਥੇ ਦੇ ਨੌਜੁਆਨਾਂ ਨੂੰ ਨੌਕਰੀ ਦੇਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉ¤ਜਵਲਾ ਯੋਜਨਾ ਦੇ ਤਹਿਤ ਪਿਛਲੇ ਤਿੰਨ ਮਹੀਨੇ ਵਿਚ 5 ਲੱਖ ਤੋਂ ਵੱਧ ਗੈਸ ਕੁਨੈਕਸ਼ਨ ਮੁਹੱਇਆ ਕਰਵਾਏ ਗਏ ਹਨ ਅਤੇ 2 ਅਕਤੂਬਰ ਤਕ ਦੇਸ਼ ਦੇ ਹਰ ਘਰ ਵਿਚ ਗੈਸ ਕੁਨੈਕਸ਼ਨ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਗਰੀਬ ਪਰਿਵਾਰਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਹਰ ਸਾਲ 5 ਲੱਖ ਰੁਪਏ ਤਕ ਦਾ ਇਲਾਜ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਕਰਵਾਉਣ ਦੀ ਸ਼ੁਰੂਆਤ ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਹੈ। ਹਰਿਆਣਾ ਵਿਚ ਵੀ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ ਅਤੇ ਨਿੱਜੀ ਹਸਪਤਾਲਾਂ ਨੂੰ ਵੀ ਪੈਨਲ ’ਤੇ ਲਿਆ ਜਾਵੇਗਾ। ਉਨ੍ਹਾਂ ਨੇ ਵਪਾਰੀਆਂ ਦੀ ਭਲਾਈ ਲਈ ਵਪਾਰ ਭਲਾਈ ਬੋਰਡ ਦਾ ਗਠਨ ਕੀਤਾ ਅਤੇ ਬੋਰਡ ਵੱਲੋਂ ਵਪਾਰੀਆਂ ਲਈ 5 ਤੋਂ 10 ਲੱਖ ਲੱਖ ਰੁਪਏ ਤਕ ਦਾ ਬੀਮਾ ਯੋਜਨਾ ਲਾਗੂ ਕਰਨ ਦੀ ਵੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਨੌਜੁਆਨ ਪੀੜ੍ਹੀ ਨੂੰ ਨਸ਼ੇ ਤੋਂ ਬਚਾਉਣ। ਹਾਲ ਹੀ ਵਿਚ ਚੰਡੀਗੜ੍ਹ ਵਿਚ 7 ਸੂਬਿਆਂ ਦੇ ਮੁੱਖ ਮੰਤਰੀ ਤੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ, ਜਿਸ ਵਿਚ ਨਸ਼ੇ ਦੇ ਖਿਲਾਫ ਲੜਾਈ ਲੜਣ ਲਈ ਸਾਂਝੀ ਰਣਨੀਤੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੀਮਾ ਨਾਲ ਲਗਦੇ ਡਬਵਾਲੀ, ਕਾਲਾਂਵਾਲੀ, ਰਤਿਆ, ਗੁਹਲਾ ਚੀਕਾ ਵਰਗ ਹਰਿਆਣਾ ਦੇ ਖੇਤਰ ਵੀ ਨਸ਼ੇ ਦੀ ਚਪੇਟ ਵਿਚ ਹਨ। ਪਰ ਹੁਣ ਨਸ਼ਾਖੋਰੀ ਕਰਨ ਵਾਲਿਆਂ ਤੇ ਨਸ਼ਾ ਵੇਚਣ ਵਾਲਿਆਂ ਦੀ ਖੈਰ ਨਹੀਂ।

VIA PUNJAB