- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲਾਥਮ ਨੇ ਭਾਰਤ ਤੋਂ ਲੈਅ ਖੋਹੀ ਕੋਹਲੀ
ਰੌਸ ਟੇਲਰ ਨੇ ਭਾਵੇਂ ਸੈਂਕੜਾ ਜੜਿਆ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਅੱਜ ਇੱਥੇ ਪਹਿਲੇ ਮੈਚ ’ਚ ਟੌਮ ਲਾਥਮ ਨੇ 48 ਗੇਂਦਾਂ ’ਚ 69 ਦੌੜਾਂ ਬਣਾ ਕੇ ਉਨ੍ਹਾਂ ਦੀ ਟੀਮ ਦੀ ਲੈਅ ਖੋਹ ਲਈ। ਮੈਚ ਤੋਂ ਬਾਅਦ ਕੋਹਲੀ ਨੇ ਕਿਹਾ, ‘ਨਿਊਜ਼ੀਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਸੀਂ ਸੋਚਿਆ ਸੀ ਕਿ 348 ਦੌੜਾਂ ਦਾ ਟੀਚਾ ਚੰਗਾ ਹੋਵੇਗਾ। ਰੌਸ ਤਜਰਬੇਕਾਰ ਬੱਲੇਬਾਜ਼ ਹੈ ਪਰ ਟੌਮ ਦੀ ਪਾਰੀ ਅਜਿਹੀ ਸੀ ਜਿਸ ਨੇ ਸਾਡੇ ਤੋਂ ਲੈਅ ਖੋਹ ਲਈ। ਜਿੱਤਾ ਦਾ ਸਿਹਰਾ ਟੇਲਰ ਤੇ ਟੌਮ ਨੂੰ ਜਾਂਦਾ ਹੈ।’ ਕੋਹਲੀ ਨੇ ਕਿਹਾ, ‘ਅਸੀਂ ਮੌਕੇ ਦਾ ਫਾਇਦਾ ਨਹੀਂ ਚੁੱਕਿਆ ਪਰ ਅਸੀਂ ਠੀਕ ਸੀ। ਸਾਨੂੰ ਕੁਝ ਚੀਜ਼ਾਂ ’ਚ ਸੁਧਾਰ ਕਰਦੇ ਰਹਿਣ ਦੀ ਲੋੜ ਹੈ। ਅਸੀਂ ਨਕਾਰਾਤਮਕ ਚੀਜ਼ਾਂ ਵੱਲ ਧਿਆਨ ਨਹੀਂ ਦੇ ਸਕਦੇ। ਅੱਜ ਵਿਰੋਧੀ ਟੀਮ ਸਾਡੇ ਤੋਂ ਚੰਗਾ ਖੇਡੀ ਅਤੇ ਉਹ ਜਿੱਤ ਦੇ ਹੱਕਦਾਰ ਸੀ।’ ਉਨ੍ਹਾਂ ਕਿਹਾ, ‘ਪਹਿਲਾ ਮੈਚ ਖੇਡਣ ਵਾਲੇ ਖਿਡਾਰੀਆਂ ਨੇ ਸਾਨੂੰ ਚੰਗੀ ਸ਼ੁਰੂਆਤ ਦਿਵਾਈ ਅਤੇ ਉਮੀਦ ਹੈ ਕਿ ਉਹ ਅਜਿਹੀ ਖੇਡ ਜਾਰੀ ਰੱਖਣਗੇ। ਸ਼੍ਰੇਅਸ ਅਈਅਰ ਨੇ ਦਬਾਅ ’ਚ ਪਹਿਲਾ ਇੱਕ-ਰੋਜ਼ਾ ਸੈਂਕੜਾ ਜੜ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਹੁਲ ਨੇ ਫਿਰ ਚੰਗੀ ਖੇਡ ਦਿਖਾਈ।


