- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਤੇ ਫਿਰ ਲੱਗਾ ਧੀਮੀ ਓਵਰ ਗਤੀ ਦੇ ਲਈ ਜੁਰਮਾਨਾ
ਭਾਰਤੀ ਕ੍ਰਿਕਟ ਟੀਮ ‘ਤੇ ਬੁੱਧਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਲਗਾਤਾਰ ਤੀਜੀ ਬਾਰ ਧੀਮੀ ਗਤੀ ਓਵਰ ਗਤੀ ਦੇ ਲਈ ਜੁਰਮਾਨਾ ਲਗਾਇਆ ਗਿਆ। ਵਿਰਾਟ ਕੋਹਲੀ ਦੀ ਟੀਮ ਇੱਥੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਵਨ ਡੇ ਅੰਤਰਰਾਸ਼ਟਰੀ ਮੈਚ ‘ਚ ਚਾਰ ਓਵਰ ਧੀਮੇ ਕਰਵਾਉਣ ਦਾ ਦੋਸ਼ੀ ਪਾਇਆ ਗਿਆ, ਜਿਸ ਨਾਲ ਖਿਡਾਰੀਆਂ ਦੀ ਮੈਚ ਫੀਸ ਦਾ 80 ਫੀਸਦੀ ਜੁਰਮਾਨਾ ਲਗਾਇਆ ਗਿਆ। ਭਾਰਤ ਨੇ ਇਹ ਮੈਚ ਚਾਰ ਵਿਕਟਾਂ ਨਾਲ ਗੁਆਇਆ, ਜਿਸ ਨਾਲ ਮੇਜਬਾਨ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾ ਲਈ ਹੈ। ਮੈਚ ਰੈਫਰੀਆਂ ਦੇ ਅਮਿਰੇਟਸ ਆਈ. ਸੀ. ਸੀ. ਅਲੀਟ ਪੈਨਲ ਦੇ ਕ੍ਰਿਸ ਬ੍ਰਾਡ ਨੇ ਭਾਰਤੀ ਕ੍ਰਿਕਟਰਾਂ ‘ਤੇ ਉਸ ਸਮੇਂ ਮੈਚ ਫੀਸ ਦਾ 80 ਫੀਸਦੀ ਜੁਰਮਾਨਾ ਲਗਾਇਆ ਜਦੋ ਵਿਰਾਟ ਕੋਹਲੀ ਦੀ ਟੀਮ ਗੇਂਦਬਾਜ਼ੀ ਕਰਨ ਦੇ ਨਿਰਧਾਰਿਤ ਸਮੇਂ ‘ਚ ਚਾਰ ਓਵਰ ਧੀਮੇ ਕਰਵਾਉਣ ਦੇ ਦੋਸ਼ੀ ਪਾਏ ਗਏ। ਖਿਡਾਰੀਆਂ ਤੇ ਖਿਡਾਰੀ ਸਹਿਯੋਗੀ ਸਟਾਫ ਦੇ ਲਈ ਆਈ. ਸੀ. ਸੀ. ਚੋਣ ਜ਼ਾਬਤਾ ਦੀ ਧਾਰਾ 2.22 ਦੇ ਅਨੁਸਾਰ ਜੇਕਰ ਟੀਮ ਨਿਰਧਾਰਿਤ ਸਮੇਂ ‘ਚ ਪੂਰੇ ਓਵਰ ਗੇਂਦਬਾਜ਼ੀ ਨਹੀਂ ਕਰ ਸਕਦੀ ਤਾਂ ਖਿਡਾਰੀਆਂ ਨੂੰ ਪ੍ਰਤੀ ਓਵਰ ਆਪਣੀ ਮੈਚ ਫੀਸ ਦਾ 20 ਫੀਸਦੀ ਜੁਰਮਾਨੇ ਦੇ ਤੌਰ ‘ਤੇ ਦੇਣਾ ਹੁੰਦਾ ਹੈ।ਆਈ. ਸੀ. ਸੀ. ਨੇ ਕਿਹਾ ਕਿ ਕੋਹਲੀ ਨੇ ਜੁਰਮਾਨਾ ਸਵੀਕਾਰ ਕਰ ਲਿਆ, ਇਸ ਲਈ ਅਧਿਕਾਰਿਕ ਸੁਣਵਾਈ ਦੀ ਜ਼ਰੂਰਤ ਨਹੀਂ ਪਵੇਗੀ। ਮੈਦਾਨੀ ਅੰਪਾਇਰ ਸ਼ਾਨ ਹੇਗ ਤੇ ਲੈਂਗਟਨ ਰੂਸੇਰੇ, ਥਰਡ ਅੰਪਾਇਰ ਬਰੁਸ ਓਕਸੇਨਫੋਰਡ ਤੇ ਚੌਥੇ ਅੰਪਾਇਰ ਕ੍ਰਿਸ ਬ੍ਰਾਉਨ ਨੇ ਦੋਸ਼ ਤੈਅ ਕੀਤੇ।


