- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕੀ ਰਾਸ਼ਟਰਪਤੀ ਟਰੰਪ ਮਹਾਦੋਸ਼ ਦੇ ਸਾਰੇ ਮਾਮਲਿਆਂ ਵਿੱਚ ਬਰੀ
ਵਾਸ਼ਿੰਗਟਨ – ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਮਹਾਦੋਸ਼ ਦੇ ਸਾਰੇ ਦੋਸ਼ਾਂ ਤੋਂ ਬਰੀ ਹੋ ਗਏ| ਉਨ੍ਹਾਂ ਤੇ ਸੱਤਾ ਦੀ ਦੁਰਵਰਤੋਂ ਕਰਨ ਅਤੇ ਕਾਂਗਰਸ (ਅਮਰੀਕੀ ਸੰਸਦ) ਦੇ ਕੰਮ ਵਿੱਚ ਰੁਕਾਵਟ ਪਾਉਣ ਦਾ ਦੋਸ਼ ਸੀ| ਸੈਨੇਟ ਵਿੱਚ ਰੀਪਬਲਿਕਨਸ (ਟਰੰਪ ਦੀ ਪਾਰਟੀ) ਦਾ ਬਹੁਮਤ ਹੈ| ਇਸ ਕਾਰਨ ਸੱਤਾ ਦੀ ਦੁਰਵਰਤੋਂ ਦੇ ਦੋਸ਼ ਤੇ ਟਰੰਪ ਨੂੰ 52-48 ਅਤੇ ਕਾਂਗਰਸ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ ਵਿੱਚ 53-47 ਵੋਟਾਂ ਮਿਲੀਆਂ| ਮਹਾਦੋਸ਼ ਦੇ ਸੰਕਟ ਵਿੱਚੋਂ ਨਿਕਲਣ ਵਾਲੇ ਟਰੰਪ ਅਮਰੀਕੀ ਇਤਿਹਾਸ ਦੇ ਤੀਜੇ ਰਾਸ਼ਟਰਪਤੀ ਹਨ| ਉਟਾਹ ਤੋਂ ਸੈਨੇਟਰ ਮਿਟ ਰੋਮਨੀ ਇਕੱਲੇ ਰੀਪਬਲਿਕਨ ਰਹੇ, ਜਿਨ੍ਹਾਂ ਨੇ ਟਰੰਪ ਖਿਲਾਫ ਨੇ ਸੱਤਾ ਦੀ ਦੁਰਵਰਤੋਂ ਦੇ ਦੋਸ਼ ਤੇ ਵੋਟ ਕੀਤੀ| ਹਾਲਾਂਕਿ ਸੰਸਦ ਦੇ ਕੰਮ ਵਿੱਚ ਰੋਕ ਪਹੁੰਚਾਉਣ ਦੇ ਦੋਸ਼ ਨੂੰ ਉਨ੍ਹਾਂ ਨੇ ਵੀ ਖਾਰਜ ਕੀਤਾ| ਸੱਤਾ ਦੀ ਦੁਰਵਰਤੋਂ ਦੇ ਦੋਸ਼ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਹੇਠਲੇ ਸਦਨ ‘ਹਾਊਸ ਆਫ ਰੀਪ੍ਰੈਜ਼ੈਂਟੇਟਿਵ’ ਵਿੱਚ 18 ਦਸੰਬਰ ਨੂੰ ਮਹਾਦੋਸ਼ ਪ੍ਰਸਤਾਵ ਪਾਸ ਹੋਇਆ ਸੀ| ਵਿਰੋਧੀ ਧਿਰ ਡੈਮੋਕ੍ਰੇਟਸ ਦੇ ਬਹੁਮਤ ਵਾਲੇ ‘ਹਾਊਸ ਆਫ ਰੀਪ੍ਰੈਜ਼ੈਂਟੇਟਿਵ’ ਵਿੱਚ ਮਹਾਦੋਸ਼ ਦੇ ਪੱਖ ਵਿੱਚ 230 ਅਤੇ ਵਿਰੋਧ ਵਿੱਚ 197 ਵੋਟਾਂ ਪਈਆਂ| ਇਸ ਸਭ ਦਾ ਟਰੰਪ ਨੂੰ ਚੋਣਾਂ ਵਿੱਚ ਫਾਇਦਾ ਹੋ ਸਕਦਾ ਹੈ| ਅਮਰੀਕਾ ਦੇ 243 ਸਾਲਾਂ ਦੇ ਇਤਿਹਾਸ ਵਿੱਚ ਇਹ ਤੀਜਾ ਮੌਕਾ ਸੀ ਜਦ ਕਿਸੇ ਰਾਸ਼ਟਰਪਤੀ ਤੇ ਮਹਾਦੋਸ਼ ਦੀ ਕਾਰਵਾਈ ਹੋਈ| 19ਵੀਂ ਸਦੀ ਵਿੱਚ ਐਂਡਰੀਊ ਜਾਨਸਨ, 20ਵੀਂ ਸਦੀ ਵਿੱਚ ਬਿੱਲ ਕਲਿੰਟਨ ਤੇ ਮਹਾਦੋਸ਼ ਲੱਗਾ| 21ਵੀਂ ਸਦੀ ਟਰੰਪ ਤੇ ਮਹਾਦੋਸ਼ ਦੀ ਕਾਰਵਾਈ ਹੋਈ| ਇਸ ਤੋਂ ਪਹਿਲਾਂ ਦੋਵੇਂ ਰਾਸ਼ਟਰਪਤੀਆਂ ਤੇ ਮਹਾਦੋਸ਼ ਚੱਲਿਆ, ਉਹ ਉਨ੍ਹਾਂ ਦੇ ਦੂਜੇ ਕਾਰਜਕਾਲ ਵਿੱਚ ਚੱਲਿਆ, ਜਦਕਿ ਟਰੰਪ ਤੇ ਉਨ੍ਹਾਂ ਪਹਿਲੇ ਕਾਰਜਕਾਲ ਦੌਰਾਨ ਮਹਾਦੋਸ਼ ਲੱਗਾ|


