- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜਿੱਤ ਮਗਰੋਂ ਬੰਗਲਾਦੇਸ਼ ਦਾ ਵਤੀਰਾ ਗਲਤ ਸੀ: ਗਰਗ
ਭਾਰਤੀ ਅੰਡਰ-19 ਕ੍ਰਿਕਟ ਟੀਮ ਦੇ ਕਪਤਾਨ ਪ੍ਰਿਯਮ ਗਰਗ ਨੇ ਕਿਹਾ ਕਿ ਪਹਿਲਾ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤਣ ਮਗਰੋਂ ਬੰਗਲਾਦੇਸ਼ ਦੇ ਖਿਡਾਰੀਆਂ ਦਾ ਵਿਵਹਾਰ ਗਲਤ ਸੀ। ਐਤਵਾਰ ਨੂੰ ਫਾਈਨਲ ਵਿੱਚ ਭਾਰਤ ਨੂੰ ਹਰਾਉਣ ਮਗਰੋਂ ਕੁਝ ਬੰਗਲਾਦੇਸ਼ੀ ਕ੍ਰਿਕਟਰਾਂ ਨੇ ਜਿੱਤ ਦੇ ਜਸ਼ਨ ਮਨਾਉਣ ਸਮੇਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਹਾਲਾਂਕਿ ਬੰਗਲਾਦੇਸ਼ ਦੇ ਕਪਤਾਨ ਅਕਬਰ ਅਲੀ ਨੇ ਇਸ ‘ਅਣਸੁਖਾਵੀਂ ਘਟਨਾ’ ਲਈ ਮੁਆਫ਼ੀ ਵੀ ਮੰਗੀ।ਭਾਰਤੀ ਕਪਤਾਨ ਪ੍ਰਿਯਮ ਗਰਗ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਨਹੀਂ ਸੀ ਹੋਣੀ ਚਾਹੀਦੀ। ਗਰਗ ਦੇ ਹਵਾਲੇ ਨਾਲ ‘ਕ੍ਰਿਕਇੰਫੋ’ ਨੇ ਕਿਹਾ, ‘‘ਅਸੀਂ ਸਹਿਜ ਸੀ। ਇਹ ਖੇਡ ਦਾ ਹਿੱਸਾ ਹੈ। ਕਦੇ ਤੁਸੀਂ ਜਿੱਤੇ ਹੋ ਅਤੇ ਕਦੇ ਹਾਰਦੇ ਹੋ। ਉਨ੍ਹਾਂ ਦੀ ਪ੍ਰਤੀਕਿਰਿਆ ਗੰਦੀ ਸੀ। ਅਜਿਹਾ ਨਹੀਂ ਹੋਣਾ ਚਾਹੀਦਾ ਸੀ ਪਰ ਠੀਕ ਹੈ, ਚੱਲਦਾ ਹੈ।’’ ਮੈਚ ਦੌਰਾਨ ਵੀ ਬੰਗਲਾਦੇਸ਼ ਖਿਡਾਰੀ ਕਾਫੀ ਹਮਲਾਵਰ ਸਨ ਅਤੇ ਜਦਕਿ ਉਨ੍ਹਾਂ ਦੇ ਤੇਜ਼ ਗੇਂਦਬਾਜ਼ ਸ਼ਰੀਫੁਲ ਇਸਲਾਮ ਨੇ ਹਰ ਗੇਂਦ ’ਤੇ ਭਾਰਤੀ ਬੱਲੇਬਾਜ਼ਾਂ ਨਾਲ ਟਿੱਪਣੀਆਂ ਕੀਤੀਆਂ। ਜੇਤੂ ਦੌੜ ਲੈਣ ਮਗਰੋਂ ਵੀ ਉਸਦਾ ਰਵੱਈਆ ਅਜਿਹਾ ਹੀ ਸੀ।ਦੂਜੇ ਪਾਸੇ ਬੰਗਲਾਦੇਸ਼ ਦੇ ਕਪਤਾਨ ਅਕਬਰ ਅਲੀ ਨੇ ਕਿਹਾ, ‘‘ਜੋ ਹੋਇਆ, ਉਹ ਨਹੀਂ ਹੋਣਾ ਚਾਹੀਦਾ ਸੀ। ਮੈਨੂੰ ਨਹੀਂ ਪਤਾ ਅਸਲ ਵਿੱਚ ਕੀ ਹੋਇਆ। ਫਾਈਨਲ ’ਚ ਜਜ਼ਬਾਤ ਉੱਭਰ ਆਉਂਦੇ ਹਨ ਅਤੇ ਕਈ ਖਿਡਾਰੀਆਂ ਦਾ ਉਸ ’ਤੇ ਕਾਬੂ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ। ਸਾਨੂੰ ਵਿਰੋਧੀ ਦਾ ਸਨਮਾਨ ਕਰਨਾ ਚਾਹੀਦਾ ਹੈ। ਕ੍ਰਿਕਟ ‘ਭੱਦਰ ਪੁਰਸ਼ਾਂ’ ਦੀ ਖੇਡ ਹੈ। ਮੈਂ ਆਪਣੀ ਟੀਮ ਵੱਲੋਂ ਮੁਆਫ਼ੀ ਮੰਗਦਾ ਹਾਂ।’’ ਅਲੀ ਨੇ ਕਿਹਾ, ‘‘ਭਾਰਤ-ਬੰਗਲਾਦੇਸ਼ ਦੀ ਮੁਕਾਬਲਾ ਅਜਿਹਾ ਹੀ ਹੈ। ਅਸੀਂ ਪਿਛਲੇ ਏਸ਼ੀਆ ਕੱਪ ਫਾਈਨਲ ’ਚ ਉਨ੍ਹਾਂ ਤੋਂ ਹਾਰੇ ਸੀ ਅਤੇ ਮੈਨੂੰ ਲੱਗਦਾ ਹੈ ਕਿ ਕਿਤੇ ਬਦਲੇ ਦੀ ਗੱਲ ਖਿਡਾਰੀ ਜ਼ਿਹਨ ਵਿੱਚ ਸੀ।


