ਆਰੀਅਨਜ਼ ਦੇ ਵਿਦਿਆਰਥੀਆਂ ਨੇ ਰੱਖੜੀ ਤੇ ਕੀਤਾ ਰੁੱਖ ਲਗਾਉਣ ਦੀ ਗਤੀਵਿਧੀ ਦਾ ਆਯੋਜਨ

ਮੋਹਾਲੀ – ਰੱਖੜੀ ਦੇ ਮੌਕੇ ਤੇ ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ (ਏਸੀਈ), ਆਰੀਅਨਜ਼ ਬਿਜਨੈਸ ਸਕੂਲ (ਏਬੀਐਸ), ਆਰੀਅਨਜ਼ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲਿਜੀ (ਏਆਈਐਮਟੀ), ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ (ਏਆਈਐਨ), ਆਰੀਅਨਜ਼ ਕਾਲੇਜ ਆਫ ਲਾਅ (ਏਸੀਐਲ),ਆਰੀਅਨਜ਼ ਕਾਲੇਜ ਆਫ ਐਜੁਕੇਸ਼ਨ (ਏਸੀਈ), ਆਰੀਅਨਜ਼ ਡਿਗਰੀ ਕਾਲੇਜ (ਏਡੀਸੀ), ਆਰੀਅਨਜ਼ ਕਾਲੇਜ ਆਫ ਫਾਰਮੇਸੀ (ਏਸੀਪੀ) ਦੇ ਵਿਦਿਆਰਥੀਆਂ ਨੇ ਪ੍ਰੌਫੈਸਰ ਬੀ.ਐਸ.ਸਿੱਧੂ, ਡਾਇਰੇਕਟਰ, ਆਰੀਅਨਜ਼ ਗਰੁੱਪ ਦੀ ਅਗਵਾਈ ਵਿੱਚ ਆਰੀਅਨਜ਼ ਕੈਂਪਸ ਵਿੱਚ ਰੁੱਖ ਲਗਾਉਣ ਦੀ ਗਤੀਵਿਧੀ ਦਾ ਆਯੋਜਨ ਕੀਤਾ। ਕੈਂਪਸ ਦੇ ਅੰਦਰ ਅਤੇ ਇਸ ਦੇ ਆਸ-ਪਾਸ ਕੁੱਲ 250 ਰੁੱਖ ਲਗਾਏ ਗਏ ਜਿਹਨਾਂ ਵਿੱਚ ਅੰਬ, ਅਮਰੂਦ ਬੋਟਲ ਬੁਰਸ਼, ਨਿੰਮ, ਬਿੱਲ ਅਤੇ ਨਰਮੀ ਆਦਿ ਸ਼ਾਮਿਲ ਹਨ।ਆਰੀਅਨਜ਼ ਦੇ ਡਾਏਰੇਕਟਰ ਪ੍ਰੌਫੈਸਰ ਬੀ.ਐਸ.ਸਿੱਧੂ ਨੇ ਵਿਦਿਆਰਥੀਆਂ ਨੂੰ ਹੋਰ ਜਿਆਦਾ ਰੁੱਖ ਲਗਾਉਣ ਅਤੇ ਉਹਨਾਂ ਦੀ ਦੇਖ-ਭਾਲ ਕਰਨ ਦੀ ਸਲਾਹ ਦਿੱਤੀ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੇ ਕੂਦਰਤ ਵੱਲ ਆਪਣਾ ਪਿਆਰ ਦਿਖਾਦੇ ਹੋਏ ਰੁੱਖ ਲਗਾਏ।ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਾਲੇਜ ਵਿਦਿਆਰਥੀਆਂ ਨੂੰ ਪੌਦੇ ਲਗਾਉਣ ਅਤੇ ਜਾਗਰੂਕਤਾ ਪ੍ਰੋਗਰਾਮਾਂ ਨਾਲ ਜੌੜਨਾ ਚਾਹੀਦਾ ਹੈ ਅਤੇ ਵਾਤਾਵਰਣ ਦੀ ਸੁਰੱਖਿਆ ਦੇ ਲਈ ਲੋਕਾਂ ਨੂੰ ਜਿਆਦਾ ਤੋ ਜਿਆਦਾ ਪੌਦੇ ਲਗਾਉਣ ਦੇ ਲਈ ਉਤਸਾਹਿਤ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਵਾਤਾਵਰਣ ਨੂੰ ਹਰਾ, ਸਾਫ, ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਜਿਆਦਾ ਤੋ ਜਿਆਦਾ ਪੌਦੇ ਲਗਾਉਣੇ ਚਾਹੀਦੇ ਹਨ।ਵਿਦਿਆਰਥੀਆਂ ਨੇ ਬੜੇ ਉਤਸ਼ਾਹ ਦੇ ਨਾਲ ਇਸ ਰੁੱਖ ਲਗਾਉਣ ਦੀ ਗਤੀਵਿਧੀ ਵਿੱਚ ਹਿੱਸਾ ਲਿਆ ਅਤੇ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਸਖਤ ਮਿਹਨਤ ਜਮੀਨ ਦਾ ਪਾਣੀ ਰਿਫਾਇਨਰੀ ਕਰੇਗੀ, ਮਿੱਟੀ ਦੇ ਕਟਾਵ ਨੂੰ ਰੋਕੇਗੀ, ਜੰਗਲ ਨੂੰ ਘਣਾ ਬਣਾਵੇਗੀ।

VIA PUNJAB