31 ਕੰਪਨੀਆਂ ਨੇ 52ਵੇ ਆਰੀਅਨਜ਼ ਜੋਬ ਫੈਸਟ ਵਿੱਚ 136 ਯੋਗ ਉਮੀਦਵਾਰਾਂ ਨੂੰ ਸ਼ਾਰਟ ਲਿਸਟ ਕੀਤਾ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ ਵਿਖੇ ਆਯੋਜਿਤ ਅੱਜ 52ਵੇ ਆਰੀਅਨਜ਼ ਜੋਬ ਫੈਸਟ ਵਿੱਚ 31 ਕੰਪਨੀਆਂ ਨੇ 136 ਯੋਗ ਉਮੀਦਵਾਰਾਂ ਨੂੰ ਸ਼ਾਰਟ ਲਿਸਟ ਕੀਤਾ। ਪੂਰੇ ਭਾਰਤ ਤੋ ਲਗਭਗ 1253 ਉਮੀਦਵਾਰਾਂ ਨੇ ਇਸ ਇੱਕ ਰੋਜ਼ਾਂ ਜੋਬ ਫੈਸਟ ਵਿੱਚ ਹਿੱਸਾ ਲਿਆ।ਆਰੀਅਨਜ਼ ਗਰੁੱਪ ਦੇ ਚੇਅਰਮੈਨ, ਡਾ ਅੰਸ਼ੂ ਕਟਾਰੀਆ ਨੇ ਕਿਹਾ ਕਿ ਮਾਰਕੀਟ ਵਿੱਚ ਨੌਕਰੀਆਂ ਦੀ ਕੋਈ ਘਾਟ ਨਹੀ ਹੈ, ਪਰ ਭਾਰਤੀ ਨੌਕਰੀ ਦੇ ਖੇਤਰਾਂ ਵਿੱਚ ਕੁਸ਼ਲ ਅਤੇ ਸਿੱਖਿਅਤ ਨੌਜਵਾਨਾਂ ਦੀ ਘਾਟ ਹੈ। ਕਟਾਰੀਆ ਨੇ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਹਾਰਕ ਕੰਮ ਵਿੱਚ ਵਧੇਰੇ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਉਦਯੋਗਿਕ ਜਰੂਰਤਾਂ ਦਾ ਮੁਕਾਬਲਾ ਕਰ ਸਕਣ।ਉਮੀਦਵਾਰ ਆਪਣੇ ਨਤੀਜੇ ਅਤੇ ਅਪਡੇਟ ਦੇ ਲਈ ਆਰੀਅਨਜ਼ ਦੀ ਵੈਬਸਾਈਟ www.aryans.edu.in ਜਾਂ ਆਰੀਅਨਜ਼ ਫੇਸਬੁੱਕ ਪੇਜ਼/ਆਰੀਅਨਜ਼ ਗਰੁੱਪ ਚੰਡੀਗੜ ਤੇ ਵਿਜ਼ਿਟ ਕਰ ਸਕਦੇ ਹਨ।ਗਲੋਬਲ ਡਿਜ਼ਾਇਨ ਏਰੀਨਾ ਅਤੇ ਏਵੀਏਟਰ ਹੱਬ ਵਿੱਚ ਭਾਰੀ ਭੀੜ ਦੇਖੀ ਗਈ, ਜਿਸਨੇ 6 ਲੱਖ ਰੁਪਏ ਪ੍ਰਤਿ ਸਾਲ ਦੇ ਉੱਚਤਮ ਤਨਖਾਹ ਪੈਕੇਜ਼ ਦੀ ਪੇਸ਼ਕਸ਼ ਕੀਤੀ। ਐਫਏਡੀਐਸ, ਸਕਾਈ ਇੰਟਰਨੈਸ਼ਨਲ, ਜਾੱ ਡਰੋਪਿੰਗ ਮਾਰਕਟਿੰਗ ਪ੍ਰਾਈਵੇਟ ਲਿਮ., ਚੰਡੀਗੜ ਈਟੀਸੀ ਸਰਵਸਿਸ ਪ੍ਰਾਈਵੇਟ ਲਿਮ, ਕਲਿੰਬ ਸੋਲਿਊਸ਼ਨਸ ਇਨਫੋ, ਕਿਊਜੀ ਟੈਕ, ਟੈਕ ਮਹਿੰਦਰਾਂ ਲਿਮ., ਅੋਪੂਲੈਟ ਟੈਕਨੋਲਿਜਿਸ, ਦਾ ਬੈਸਟ ਫਾਰਮਾਸਿਊਟਿਕਲ ਪ੍ਰਾਈਵੇਟ ਲਿਮ., ਟੈਕਕਰੂਜ਼ਰ ਸਾਫਟਵੇਅਰ ਡਿਵਲਪਮੈਟ ਐਲਐਲਪੀ, ਈਆਈਈਆਈ ਏਪੀਨ ਟੈਕਨੋਲਿਜਿਸ, ਗਰੀਟ ਇਨਫੋਟੈਕ ਪ੍ਰਾਈਵੇਟ ਲਿਮ., ਵੈਬ ਹਿਟਰਸ, ਬਜਾਜ ਐਲਾਈਸੰ ਲਾਈਫ ਇਸ਼ੌਰੈਸ ਕੰਪਨੀ , ਗਲੋਬਲ ਆਈ ਐਜੁਕੇਸ਼ਨ, ਲੈਕਸ ਲਾਈਫ ਇਸ਼ੌਰੈਸ, ਇਉਨ ਰੈਮੇਡੀਸ, ਆਈਟਰੋਨਿਕਸ ਸੋਲ੍ਰੂਸ਼ਨਸ, ਟੈਲੇਟ ਹੱਬ ਵੈਚਰ ਪ੍ਰਾਈਵੇਟ ਲਿਮ., ਮਨੀ ਬਰਿਜ ਫਿੰਸਰਵ ਪ੍ਰਾਈਵੇਟ ਲਿਮ. ਜੇਵਰੋਨ ਸੋਲਿਊਸ਼ਨਸ, ਏਡੀਆਈ ਗਰੁੱਪ, ਐਗਰੋ ਸਟਾਰ, ਡਰੀਮ ਇੰਟਰਪ੍ਰਾਈਜਿਜ਼ ਗਰੁੱਪ, ਆਈਬੀਐਸ ਇਨਫੋ ਵੈਬ ਪ੍ਰਾਈਵੇਟ ਲਿਮ., ਐਚਡੀਐਫਸੀ ਲਾਈਫ ਇਸ਼ੌਰੈਸ ਆਦਿ ਨੇ ਇਸ ਫੈਸਟ ਵਿੱਚ ਹਿੱਸਾ ਲਿਆ।

VIA PUNJAB