- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼ੈਫਾਲੀ ਦੀ ਸਿਖਰਲੀ ਆਈਸੀਸੀ ਟੀ-20 ਦਰਜਾਬੰਦੀ ਖੁੱਸੀ
ਦੁਬਈ – ਭਾਰਤ ਦੀ ਮੁਟਿਆਰ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਅੱਜ ਆਈਸੀਸੀ ਮਹਿਲਾ ਟੀ-20 ਕੌਮਾਂਤਰੀ ਦਰਜਾਬੰਦੀ ਵਿੱਚ ਚੋਟੀ ਦਾ ਸਥਾਨ ਗੁਆ ਲਿਆ ਅਤੇ ਉਹ ਖਿਸਕ ਕੇ ਤੀਜੇ ਨੰਬਰ ’ਤੇ ਆ ਗਈ। ਉਹ ਮੈਲਬਰਨ ਵਿੱਚ ਆਸਟਰੇਲੀਆ ਖ਼ਿਲਾਫ਼ ਵਿਸ਼ਵ ਕੱਪ ਫਾਈਨਲ ਵਿੱਚ ਸਿਰਫ਼ ਦੋ ਦੌੜਾਂ ਹੀ ਬਣਾ ਸਕੀ ਸੀ। 16 ਸਾਲ ਦੀ ਸ਼ੈਫਾਲੀ (744 ਅੰਕ) ਨੇ ਆਸਟਰੇਲੀਆ ਵਿੱਚ ਸਮਾਪਤ ਹੋਏ ਟੀ-20 ਵਿਸ਼ਵ ਕੱਪ ਦੇ ਲੀਗ ਗੇੜ ਖ਼ਤਮ ਹੋਣ ਮਗਰੋਂ ਪਹਿਲਾ ਸਥਾਨ ਹਾਸਲ ਕੀਤਾ ਸੀ।ਮੇਜ਼ਬਾਨ ਆਸਟਰੇਲਿਆਈ ਟੀਮ ਨੇ ਫਾਈਨਲ ਵਿੱਚ ਭਾਰਤ ਨੂੰ ਹਰਾ ਕੇ ਪੰਜਵੀਂ ਵਾਰ ਖ਼ਿਤਾਬ ਜਿੱਤਿਆ ਹੈ। ਫਾਈਨਲ ਵਿੱਚ ਨਾਬਾਦ 78 ਦੌੜਾਂ ਬਣਾਉਣ ਵਾਲੀ ਉਸ ਦੀ ਸਲਾਮੀ ਬੱਲੇਬਾਜ਼ ਬੈੱਥ ਮੂਨੀ ਦੋ ਦਰਜਿਆਂ ਦੇ ਫ਼ਾਇਦੇ ਨਾਲ 762 ਅੰਕ ਲੈ ਕੇ ਚੋਟੀ ’ਤੇ ਪਹੁੰਚ ਗਈ। ਮੂਨੀ ਨੇ ਛੇ ਪਾਰੀਆਂ ਵਿੱਚ 64 ਦੌੜਾਂ ਦੀ ਔਸਤ ਨਾਲ 259 ਦੌੜਾਂ ਬਣਾਈਆਂ। ਇਹ ਟੂਰਨਾਮੈਂਟ ਵਿੱਚ ਇੱਕ ਗੇੜ ਵਿੱਚ ਕਿਸੇ ਖਿਡਾਰੀਆਂ ਦੀਆਂ ਸਭ ਤੋਂ ਵੱਧ ਦੌੜਾਂ ਵੀ ਹਨ, ਜਿਸ ਕਾਰਨ ਉਸ ਨੂੰ ‘ਪਲੇਅਰ ਆਫ ਦਿ ਟੂਰਨਾਮੈਂਟ’ ਚੁਣਿਆ ਗਿਆ। ਉਹ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਦਰਜਾਬੰਦੀ ਵਿੱਚ ਸਿਖਰਲੇ ਸਥਾਨ ’ਤੇ ਪਹੁੰਚੀ ਹੈ।ਨਿਊਜ਼ੀਲੈਂਡ ਦੀ ਸੂਜ਼ੀ ਬੇਟਸ (750 ਅੰਕ) ਸੂਚੀ ਵਿੱਚ ਦੂਜੇ ਸਥਾਨ ’ਤੇ ਬਰਕਰਾਰ ਹੈ। ਚੋਟੀ ਦੀਆਂ ਦਸ ਬੱਲੇਬਾਜ਼ਾਂ ਵਿੱਚ ਭਾਰਤ ਦੀ ਸਮ੍ਰਿਤੀ ਮੰਧਾਨਾ ਅਤੇ ਜੇਮੀਮ੍ਹਾ ਰੌਡਰਿਗਜ਼ ਸ਼ਾਮਲ ਹਨ। ਭਾਰਤੀ ਉਪ-ਕਪਤਾਨ ਮੰਧਾਨਾ ਇੱਕ ਦਰਜਾ ਖਿਸਕ ਕੇ ਸੱਤਵੇਂ ਨੰਬਰ ’ਤੇ ਪਹੁੰਚ ਗਈ, ਜਦਕਿ ਰੌਡਰਿਗਜ਼ ਨੌਵੇਂ ਸਥਾਨ ’ਤੇ ਬਰਕਰਾਰ ਹੈ। ਸਲਾਮੀ ਬੱਲੇਬਾਜ਼ ਮੂਨੀ ਦੀ ਜੋੜੀਦਾਰ ਐਲਿਸਾ ਹੀਅਲੀ ਦੋ ਦਰਜੇ ਦੀ ਛਾਲ ਮਾਰ ਕੇ ਪੰਜਵੇਂ ਸਥਾਨ ’ਤੇ ਪਹੁੰਚ ਗਈ। ਭਾਰਤ ਦੀ ਦੀਪਤੀ ਸ਼ਰਮਾ ਦਸ ਸਥਾਨ ਦੇ ਫ਼ਾਇਦੇ ਨਾਲ ਬੱਲੇਬਾਜ਼ਾਂ ਦੀ ਸੂਚੀ ’ਚ 43ਵਾਂ ਸਥਾਨ ਹਾਸਲ ਕਰਨ ਵਿੱਚ ਸਫਲ ਰਹੀ, ਜਦਕਿ ਉਹ ਪਹਿਲੀ ਵਾਰ ਚੋਟੀ ਦੇ ਪੰਜ ਹਰਫ਼ਮੌਲਿਆਂ ਦੀ ਸੂਚੀ ’ਚ ਸ਼ਾਮਲ ਹੋਈ ਹੈ।


