- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੀਂਹ ਦੀ ਭੇਟ ਚੜ੍ਹਿਆ ਪਹਿਲਾ ਇਕ-ਰੋਜ਼ਾ ਮੈਚ
ਧਰਮਸ਼ਾਲਾ – ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਅੱਜ ਇਥੇ ਮੀਂਹ ਕਰਕੇ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਦਾਰਸ਼ਨਿਕ ਸਟੇਡੀਅਮ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ ਇਹ ਦੂਜਾ ਮੈਚ ਹੈ, ਜਿਸ ਨੂੰ ਖਰਾਬ ਮੌਸਮ ਕਰਕੇ ਰੱਦ ਕਰਨਾ ਪਿਆ ਹੈ। ਇਹ ਕਾਫੀ ਦਿਲਚਸਪ ਸੰਜੋਗ ਹੈ ਕਿ ਪਿਛਲੇ ਸਾਲ ਸਤੰਬਰ ਰੱਦ ਹੋਇਆ ਮੈਚ ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ ਹੀ ਖੇਡਿਆ ਜਾਣਾ ਸੀ। ਤਿੰਨ ਮੈਚਾਂ ਦੀ ਲੜੀ ਦੇ ਪਲੇਠੇ ਮੈਚ ’ਤੇ ਸ਼ੁਰੂਆਤ ਤੋਂ ਸੰਕਟ ਦੇ ਬੱਦਲ ਆਏ ਹੋਏ ਸਨ। ਮੌਸਮ ਵਿਭਾਗ ਨੇ ਉੱਤਰੀ ਪਾਕਿਸਤਾਨ ਤੇ ਉਸ ਨਾਲ ਲਗਦੇ ਜੰਮੂ ਕਸ਼ਮੀਰ ਦੇ ਖੇਤਰਾਂ ਵਿੱਚ ਪੱਛਮੀ ਗੜਬੜੀ ਕਰਕੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਭਾਰੀ ਮੀਂਹ ਤੇ ਗੜੇ ਪੈਣ ਦੀ ਪੇਸ਼ੀਨਗੋਈ ਕੀਤੀ ਸੀ। ਪ੍ਰਸ਼ੰਸਕਾਂ ਤੇ ਪ੍ਰਬੰਧਕਾਂ ਨੇ ਇੰਦਰ ਦੇਵਤਾ ਨੂੰ ਮਨਾਉਣ ਲਈ ਮੁਕਾਮੀ ਇੰਦਰੂਨਾਗ ਮੰਦਿਰ ਵਿੱਚ ਪੂਜਾ ਵੀ ਕੀਤੀ। ਲੰਘੇ ਦਿਨ ਦੋਵਾਂ ਟੀਵਾਂ ਵੱਲੋਂ ਕੀਤੇ ਅਭਿਆਸ ਮਗਰੋਂ ਭਾਰੀ ਮੀਂਹ ਪੈਣ ਲੱਗਾ ਸੀ, ਜਿਸ ਕਰਕੇ ਪ੍ਰਬੰਧਕਾਂ ਨੂੰ ਪੂਰਾ ਮੈਦਾਨ ਢਕਣਾ ਪਿਆ ਸੀ। ਮੈਚ ਤੋਂ ਪਹਿਲਾਂ ਪੂਰੀ ਰਾਤ ਮੀਂਹ ਪੈਂਦਾ ਰਿਹਾ।


