- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜਲਦੀ ਫਿੱਟ ਨਾ ਹੋਣ ਦਾ ਮਾਨਸਿਕ ਦਬਾਅ ਮਹਿਸੂਸ ਕੀਤਾ : ਹਾਰਦਿਕ ਪੰਡਯਾ
ਨਵੀਂ ਦਿੱਲੀ – ਭਾਰਤ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਪਿੱਠ ਦੀ ਸੱਟ ਤੋਂ ਉਭਰਨ ਦੀ ਉਸਦੀ ਕੋਸ਼ਿਸ ਸਫਲ ਨਹੀਂ ਹੋ ਰਹੀ ਸੀ ਤਾਂ ਉਹ ਮਾਨਸਿਕ ਰੂਪ ਨਾਲ ਕਾਫੀ ਦਬਾਅ ਵਿਚ ਆ ਗਿਆ ਸੀ| ਪਿੱਠ ਦੀ ਸੱਟ ਦੀ ਸਫਲ ਸਰਜਰੀ ਕਾਰਣ 26 ਸਾਲਾ ਇਹ ਖਿਡਾਰੀ 6 ਮਹੀਨੇ ਤਕ ਕ੍ਰਿਕਟ ਤੋਂ ਦੂਰ ਰਿਹਾ| ਉਸਦਾ ਆਖਰੀ ਵਨ ਡੇ ਮੈਚ ਮਾਨਚੈਸਟਰ ਵਿੱਚ ਨਿਊਜ਼ੀਲੈਂਡ ਵਿਰੁੱਧ ਵਿਸ਼ਵ ਕੱਪ ਸੈਮੀਫਾਈਨਲ ਮੁਕਾਬਲਾ ਸੀ| ਫਿਰ ਉਸਦਾ ਆਖਰੀ ਕੌਮਾਂਤਰੀ ਮੈਚ ਪਿਛਲੇ ਸਾਲ ਸਤੰਬਰ ਵਿਚ ਬੈਂਗਲੁਰੂ ਵਿੱਚ ਦੱਖਣੀ ਅਫਰੀਕਾ ਵਿਰੁੱਧ ਟੀ-20 ਸੀ| ਪੰਡਯਾ ਹੁਣ ਕੌਮਾਂਤਰੀ ਵਾਪਸੀ ਲਈ ਤਿਆਰ ਹੈ| ਉਸ ਨੂੰ ਦੱਖਣੀ ਅਫਰੀਕਾ ਵਿਰੁੱਧ ਭਾਰਤ ਦੀ ਵਨ ਡੇ ਟੀਮ ਵਿਚ ਚੁਣਿਆ ਗਿਆ ਹੈ| ਪੰਡਯਾ ਨੇ ਲੜੀ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਕਿਹਾ, ”ਸਭ ਤੋਂ ਪਹਿਲਾਂ ਮੈਂ ਛੇ ਮਹੀਨਿਆਂ ਵਿਚ ਸਭ ਤੋਂ ਵੱਧ ਇਹ ਮਾਹੌਲ ‘ਮਿਸ’ ਕੀਤਾ, ਭਾਰਤ ਲਈ ਖੇਡਣਾ, ਇਹ ਕੱਪੜੇ ਪਹਿਨ ਕੇ ਜਿਹੜਾ ਅਹਿਸਾਸ ਹੁੰਦਾ ਹੈ, ਉਹ ਇਕ ਤਰੀਕੇ ਨਾਲ ਮਾਨਸਿਕ ਚੁਣੌਤੀ ਹੋ ਜਾਂਦੀ ਹੈ| ਬਹੁਤ ਸਾਰੀਆਂ ਰੁਕਾਵਟਾਂ ਆਈਆਂ| ਉਸ ਨੇ ਕਿਹਾ, ”ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਜਲਦੀ ਫਿੱਟ ਹੋ ਜਾਵਾਂ ਪਰ ਅਜਿਹਾ ਨਹੀਂ ਹੋ ਰਿਹਾ ਸੀ ਤੇ ਮੈਂ ਦਬਾਅ ਵਿੱਚ ਆ ਗਿਆ ਸੀ| ਚੀਜ਼ਾਂ ਮੁਸ਼ਕਿਲ ਲੱਗਣ ਲੱਗੀਆਂ ਸੀ ਪਰ ਸਭ ਕੁਝ ਠੀਕ. ਹੋ ਗਿਆ, ਰਿਹੈਬਲੀਟੇਸ਼ਨ ਚੰਗਾ ਹੋਇਆ, ਕਾਫੀ ਲੋਕਾਂ ਨੇ ਮਦਦ ਕੀਤੀ|” ਪਿਛਲੇ ਮਹੀਨੇ ਵੀ ਉਸ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਪਰ ਪੂਰੀ ਤਰ੍ਹਾਂ ਫਿੱਟਨੈਸ ਹਾਸਲ ਨਾ ਕਰਨ ਦੀ ਵਜ੍ਹਾ ਨਾਲ ਉਹ ਨਿਊਜ਼ੀਲੈਂਡ ਵਿਰੁੱਧ ਟੈਸਟ ਲੜੀ ਵਿਚ ਵੀ ਨਹੀਂ ਖੇਡ ਸਕੇ ਸਨ ਪਰ ਉਸ ਨੇ ਡੀ. ਵਾਈ. ਪਾਟਿਲ ਟੀ-20 ਕੱਪ ਵਿਚ ਰਿਲਾਇੰਸ ਵਨ ਵਲੋਂ ਖੇਡ ਕੇ ਮੁਕਾਬਲੇਬਾਜ਼ੀ ਕ੍ਰਿਕਟ ਵਿੱਚ ਵਾਪਸੀ ਕੀਤੀ| ਇਸ ਵਿਚ ਉਸ ਨੇ 2 ਸੈਂਕੜੇ ਲਗਾਏ, ਜਿਸ ਵਿਚ ਦੂਜਾ ਸੈਂਕੜਾ 55 ਗੇਂਦਾਂ ਵਿਚ ਅਜੇਤੂ 158 ਦੌੜਾਂ ਸੀ, ਜਿਸ ਵਿੱਚ ਉਨ੍ਹਾਂ ਨੇ 20 ਛੱਕੇ ਲਗਾਏ ਸਨ| ਪੰਡਯਾ ਨੇ ਕਿਹਾ ਕਿ ਇਹ ਉਸਦੀ ਅਹਿਮ ਪਾਰੀ ਸੀ|


