- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੁਰੂ ਕੀ ਨਗਰੀ ਦੇ ਸੁੰਦਰੀਕਰਨ ਤੇ ਸਰਵਪੱਖੀ ਵਿਕਾਸ ਲਈ 150 ਕਰੋੜ ਰੁਪਏ ਦੀ ਲਾਗਤ ਦੇ ਪ੍ਰਾਜੈਕਟਾਂ ਦਾ ਜਲਦ ਹੋਵੇਗਾ ਟੈਂਡਰ: ਨਵਜੋਤ ਸਿੰਘ ਸਿੱਧੂ
ਪਹਿਲੇ ਪੜਾਅ ‘ਚ ਐਲ.ਈ.ਡੀ. ਲਾਈਟਾਂ, ਮਲਟੀਲੈਵਲ ਕਾਰ ਪਾਰਕਿੰਗ, ਸੇਫ ਸਿਟੀ ਦਾ ਏਕੀਕ੍ਰਿਤ ਕਮਾਂਡ ਤੇ ਕੰਟਰੋਲ ਕੇਂਦਰ ਤੇ ਪਾਰਕਾਂ ਦਾ ਹੋਵੇਗਾ ਸੁੰਦਰੀਕਰਨ
ਚੰਡੀਗੜ – ”ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਵਿਕਾਸ ਦੇ ਸਮੂਹ ਮਾਪਦੰਡਾਂ ਪੱਖੋਂ ਉਚ ਕੋਟੀ ਦਾ ਸ਼ਹਿਰ ਬਣਾਉਣ ਅਤੇ ਸ਼ਹਿਰ ਵਾਸੀਆਂ ਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਵਿਸ਼ੇਸ਼ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ 150 ਕਰੋੜ ਰੁਪਏ ਦੀ ਲਾਗਤ ਨਾਲ ਸਮਾਰਟ ਸਿਟੀ ਪ੍ਰਾਜੈਕਟ ਉਲੀਕੇ ਗਏ ਜਿਨਾਂ ਦਾ ਟੈਂਡਰ ਛੇਤੀ ਹੀ ਜਾਰੀ ਕੀਤਾ ਜਾਵੇਗਾ। ਸਮਾਰਟ ਸਿਟੀ ਦੇ ਇਸ ਪ੍ਰਾਜੈਕਟ ਦੇ ਉਡਾਣ ਭਰਨ ਨਾਲ ਅੰਮ੍ਰਿਤਸਰ ਭਵਿੱਖ ਦਾ ਸ਼ਹਿਰ ਬਣ ਕੇ ਉਭਰੇਗਾ।” ਇਹ ਖੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।
ਸ. ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਦੇ ਸਮਾਰਟ ਸਿਟੀ ਪ੍ਰਾਜੈਕਟ ਦੇ ਸਾਰੇ ਪੱਖਾਂ ਨੂੰ ਬਾਰੀਕੀ ਨਾਲ ਵਾਚਣ ਤੋਂ ਬਾਅਦ ਪਹਿਲੇ ਪੜਾਅ ਦੇ ਪ੍ਰਾਜੈਕਟ ਤੈਅ ਹੋ ਗਏ ਹਨ। ਪਹਿਲੇ ਪੜਾਅ ਵਿੱਚ 150 ਕਰੋੜ ਰੁਪਏ ਦੇ ਇਨਾਂ ਪ੍ਰਾਜੈਕਟਾਂ ਵਿੱਚ ਐਲ.ਈ.ਡੀ. ਲਾਈਟਾਂ, ਮਲਟੀਲੈਵਲ ਕਾਰ ਪਾਰਕਿੰਗ, ਹੈਰੀਟੇਜ ਸਟਰੀਟ ‘ਤੇ ਮੁਫਤ ਵਾਈ ਫਾਈ ਦੀ ਸਹੂਲਤ, ਸੇਫ ਸਿਟੀ ਦਾ ਏਕੀਕ੍ਰਿਤ ਕਮਾਂਡ ਤੇ ਕੰਟਰੋਲ ਕੇਂਦਰ ਅਤੇ ਪਾਰਕਾਂ ਤੇ ਖਾਲੀ ਥਾਵਾਂ ਦੇ ਵਿਕਾਸ ਤੇ ਸੁੰਦਰੀਕਰਨ ਦਾ ਕੰਮ ਹੋਵੇਗਾ। ਇਹ ਪ੍ਰਾਜੈਕਟਾਂ ਆਉਂਦੇ ਛੇ ਤੋਂ 12 ਮਹੀਨਿਆਂ ਤੱਕ ਸ਼ੁਰੂ ਹੋਣਗੇ ਜਿਨਾਂ ਦੀ ਸਾਂਭ ਸੰਭਾਲ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਾਰੇ ਪ੍ਰਾਜੈਕਟਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ 3 ਤੋਂ 10 ਤੱਕ ਨਾਲ ਹੀ ਹੋਵੇਗਾ। ਇਨਾਂ ਪ੍ਰਾਜੈਕਟਾਂ ਨੂੰ ਕਰਨ ਵਾਲੀ ਕੰਪਨੀ ਹੀ ਇਨਾਂ ਦੀ ਤੈਅ ਸਮੇਂ ਦੌਰਾਨ ਸਾਂਭ ਸੰਭਾਲ ਵੀ ਕਰੇਗੀ। ਉਨਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਲੋਕਾਂ ਦੀ ਸਭ ਤੋਂ ਵੱਧ ਤਰਜੀਹ ਵਾਲੇ ਕੰਮਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨਾਂ ਨੂੰ ਸ਼ੁਰੂ ਕਰਨ ਦੀ ਸਭ ਤੋਂ ਵੱਧ ਮੰਗ ਕੀਤੀ ਜਾ ਰਹੀ ਸੀ। ਸਮਾਰਟ ਸਿਟੀ ਪ੍ਰਾਜੈਕਟਾਂ ਦੇ ਵਿਸਥਾਰ ਵਿੱਚ ਵੇਰਵੇ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਸ਼ਹਿਰ ਅੰਦਰ 34.57 ਕਰੋੜ ਰੁਪਏ ਦੀ ਲਾਗਤ ਨਾਲ 63000 ਐਲ.ਈ.ਡੀ. ਲਾਈਟਾਂ ਲੱਗਣਗੀਆਂ। ਇਹ ਕੰਮ ਛੇ ਮਹੀਨਿਆਂ ਅੰਦਰ ਸ਼ੁਰੂ ਹੋਵੇਗਾ ਅਤੇ ਇਸ ਦੀ ਸਾਂਭ ਸੰਭਾਲ 3 ਤੋਂ 5 ਸਾਲ ਤੱਕ ਲਈ ਹੋਵੇਗੀ। ਹੁਣ ਤੱਕ 3000 ਲਾਈਟਾਂ ਪਹਿਲਾਂ ਹੀ ਲੱਗ ਚੁੱਕੀਆਂ ਹਨ ਅਤੇ ਨਵੀਆਂ ਸਥਾਪਤ ਹੋਣ ਤੋਂ ਬਾਅਦ ਇਨਾਂ ਦੀ ਗਿਣਤੀ 66,000 ਹੋ ਜਾਵੇਗੀ। ਸ.ਸਿੱਧੂ ਨੇ ਅੱਗੇ ਦੱਸਿਆ ਕਿ 2.3 ਕਰੋੜ ਰੁਪਏ ਦੀ ਲਾਗਤ ਨਾਲ ਹੈਰੀਟੇਜ ਸਟਰੀਟ ‘ਤੇ ਸ਼ਰਧਾਲੂਆਂ ਨੂੰ ਮੁਫਤ ਵਾਈ ਫਾਈ ਦੀ ਸਹੂਲਤ ਮਿਲੇਗੀ। ਸ. ਸਿੱਧੂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਧਾਰਮਿਕ ਤੇ ਇਤਿਹਾਸਕ ਸਥਾਨਾਂ ‘ਤੇ ਦਰਸ਼ਨ ਕਰਨ ਲਈ ਆਉਂਦੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਹਾਲ ਬਜ਼ਾਰ ਵਿਖੇ ਕੈਰੋ ਮਾਰਕੀਟ ਵਿਖੇ 18.24 ਕਰੋੜ ਰੁਪਏ ਦੀ ਲਾਗਤ ਨਾਲ ਮਲਟੀਲੈਵਲ ਕਾਰ ਪਾਰਕਿੰਗ ਬਣਾਈ ਜਾ ਰਹੀ ਹੈ। ਪੰਜਾਬ ਵਿੱਚ ਆਪਣੇ ਕਿਸਮ ਦੀ ਪਹਿਲੀ ਆਟੋਮੇਟਿਡ ਕਾਰ ਪਾਰਕਿੰਗ ਵਿੱਚ 500 ਦੇ ਕਰੀਬ ਵਾਹਨਾਂ ਦੀ ਪਾਰਕਿੰਗ ਸਹੂਲਤ ਹੋਵੇਗੀ ਜਿਨਾਂ ਵਿੱਚ 415 ਚਾਰ ਪਹੀਆ ਤੇ 70 ਦੋ ਪਹੀਆ ਵਾਹਨ ਸ਼ਾਮਲ ਹੋਣਗੇ। ਇਹ ਪ੍ਰਾਜੈਕਟ 12 ਮਹੀਨਿਆਂ ਅੰਦਰ ਸ਼ੁਰੂ ਹੋ ਜਾਵੇਗਾ ਅਤੇ ਇਸ ਦੀ ਸਾਂਭ ਸੰਭਾਲ 10 ਸਾਲਾਂ ਲਈ ਹੋਵੇਗੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਸੇਫ ਸਿਟੀ ਵਾਲਾ ਏਕੀਕ੍ਰਿਤ ਕਮਾਂਡ ਤੇ ਕੰਟਰੋਲ ਕੇਂਦਰ (ਆਈ.ਸੀ.ਸੀ.) ਪ੍ਰਾਜੈਕਟ ਵੀ ਆਉਂਦੇ 12 ਮਹੀਨਿਆਂ ਵਿੱਚ ਸ਼ੁਰੂ ਹੋ ਜਾਵੇਗਾ। 94 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਤਹਿਤ ਸੁਰੱਖਿਆ ਪੱਖੋਂ ਪੂਰੇ ਸ਼ਹਿਰ ‘ਤੇ ਨਿਗਾਂ ਰੱਖੀ ਜਾ ਸਕੇਗੀ ਅਤੇ ਸਾਰੇ ਕੰਮਾਂ ਦੀ ਨਿਗਰਾਨੀ ਹੋਵੇਗੀ। ਜਨਤਕ ਸਹੂਲਤਾਂ, ਪ੍ਰਦੂਸ਼ਣ ਚੈਕਅੱਪ ਆਦਿ ਸਹੂਲਤਾਂ ਨਾਲ ਲੈਸ ਇਸ ਪ੍ਰਾਜੈਕਟ ਤਹਿਤ ਸਾਰੇ ਸ਼ਹਿਰ ਵਿੱਚ ਕੈਮਰੇ ਲਗਾਏ ਜਾਣਗੇ। ਇਸ ਪ੍ਰਾਜੈਕਟ ਦੀ ਸਾਂਭ ਸੰਭਾਲ 5 ਸਾਲ ਤੱਕ ਲਈ ਹੋਵੇਗੀ। ਸਮਾਰਟ ਸਿਟੀ ਦੇ ਪਹਿਲੇ ਪੜਾਅ ਵਿੱਚ ਸ਼ਹਿਰ ਦੇ ਸਾਰੇ ਪਾਰਕਾਂ ਅਤੇ ਖਾਲੀ ਥਾਵਾਂ ਦਾ ਵਿਕਾਸ ਤੇ ਸੁੰਦਰੀਕਰਨ ਵੀ ਹੋਵੇਗਾ। 3.83 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ 8 ਮਹੀਨਿਆਂ ਅੰਦਰ ਸ਼ੁਰੂ ਹੋਵੇਗਾ ਅਤੇ ਇਸ ਦੀ ਸਾਂਭ ਸੰਭਾਲ 3 ਸਾਲ ਲਈ ਹੋਵੇਗੀ। ਸ. ਸਿੱਧੂ ਨੇ ਕਿਹਾ ਕਿਹਾ ਆਉਂਦੇ ਸਾਲਾਂ ਲਈ ਸਾਂਭ ਸੰਭਾਲ ਦਾ ਜ਼ਿੰਮਾ ਨਾਲੋ-ਨਾਲ ਹੀ ਦੇਣ ਨਾਲ ਆਉਂਦੇ ਸਮੇਂ ਵਿੱਚ ਨਗਰ ਨਿਗਮ ਉਪਰ ਕੋਈ ਬੋਝ ਨਹੀਂ ਹੋਵੇਗਾ। ਉਨਾਂ ਕਿਹਾ ਕਿ ਪਹਿੜੇ ਪੜਾਅ ਦੇ ਪ੍ਰਾਜੈਕਟ ਸਿਰੇ ਚੜਨ ਤੋਂ ਬਾਅਦ ਸ਼ਹਿਰ ਨੂੰ ਨਵੀਂ ਦਿੱਖ ਮਿਲੇਗੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਦੂਜੇ ਪੜਾਅ ਵਿੱਚ ਸੀਵਰੇਜ ਸਿਸਟਮ, ਵਾਟਰ ਸਪਲਾਈ, ਡਰੇਨੇਜ਼, ਸਮਾਰਟ ਸੜਕਾਂ, ਸੈਰ ਸਪਾਟਾ ਪੱਖ ਤੋਂ ਵਿਕਾਸ ਅਤੇ ਫਲਾਈਓਵਰ ਹੇਠਾਂ ਥਾਵਾਂ ਦਾ ਸੁੰਦਰੀਕਰਨ ਦਾ ਕੰਮ ਕੀਤਾ ਜਾਵੇਗਾ।


