ਬੇਨ ਸਟੋਕਸ ਦੇ ਸੱਟ ਲੱਗਣ ਕਾਰਨ ਮੋਇਨ ਦੀ ਇੰਗਲੈਂਡ ਟੀਮ ‘ਚ ਵਾਪਸੀ

ਸਾਊਥੰਮਟਨ – ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਬੁੱਧਵਾਰ ਨੂੰ ਕਿਹਾ ਕਿ ਬੇਨ ਸਟੋਕਸ ਗੇਂਦਬਾਜ਼ੀ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਹੈ ਜਿਸ ਕਾਰਨ ਉਨ੍ਹਾਂ ਦੀ ਟੀਮ ਭਾਰਤ ਖਿਲਾਫ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਮੈਚ ਲਈ ਮੋਇਨ ਅਲੀ ਨੂੰ ਟੀਮ ‘ਚ ਜਗ੍ਹਾਂ ਦਿੱਤੀ। ਭਾਰਤ ਟੀਮ ਫਿਲਹਾਲ 5 ਮੈਚਾਂ ਦੀ ਟੈਸਟ ਸੀਰੀਜ਼ ‘ਚ 1-2 ਨਾਲ ਪਿੱਛੇ ਹੈ। ਰੂਟ ਨੇ ਮੈਚ ਦੀ ਪਿਛਲੀ ਸ਼ਾਮ ਨੂੰ ਕਿਹਾ ਪਿਛਲੇ ਹਫਤੇ ਦੀ ਟੀਮ ‘ਚ ਦੋ ਬਦਲਾਅ ਕੀਤੇ ਗਏ ਹਨ। ਕਰੀਸ ਵੋਕਸ ਦੀ ਜਗ੍ਹਾਂ ਸੈਮ ਕੁਰੇਨ ਨੂੰ ਲਿਆ ਗਿਆ ਹੈ ਤੇ ਬੇਨ ਗੇਂਦਬਾਜ਼ੀ ਦੇ ਲਿਹਾਜ ਨਾਲ ਪੂਰੀ ਤਰ੍ਹਾਂ ਫਿੱਟ ਨਹੀਂ ਹੈ ਇਸ ਲਈ ਟੀਮ ਦਾ ਸੰਤੁਲਨ ਬਣਾਉਣ ਲਈ ਓਲੀ ਪੋਪ ਦੀ ਜਗ੍ਹਾਂ ਮੋਇਨ ਅਲੀ ਨੂੰ ਟੀਮ ‘ਚ ਜਗ੍ਹਾਂ ਦਿੱਤੀ ਗਈ ਹੈ। ਤੀਸਰੇ ਟੈਸਟ ਮੈਚ ਦੌਰਾਨ ਸਟੋਕਸ ਦੇ ਗੋਡੇ ‘ਤੇ ਸੱਟ ਲੱਗ ਗਈ ਸੀ। ਰੂਟ ਨੇ ਕਿਹਾ ਕਿ ਮੋਇਨ ਵਰਗਾ ਖਿਡਾਰੀ ਕਾਊਂਟੀ ਕ੍ਰਿਕਟ ‘ਚ ਵਾਪਸੀ ਕਰਦਾ ਹੈ ਤੇ ਦੋਹਰਾ ਸੈਂਕੜਾ ਲਗਾਉਣ ਨਾਲ 6 ਵਿਕਟਾਂ ਹਾਸਲ ਕਰਦਾ ਹੈ। ਸੈਮ ਵੀ ਸਰ੍ਰੇ ਵਲੋਂ ਖੇਡ ਰਿਹਾ ਸੀ ਅਤੇ ਉਸ ਕੋਲ ਹੁਣ ਇਕ ਹੋਰ ਮੌਕਾ ਹੈ। ਇੰਗਲੈਂਡ 5 ਮੈਚਾਂ ਦੀ ਸੀਰੀਜ਼ ‘ਚ 2-1 ਨਾਲ ਅੱਗੇ ਚੱਲ ਰਹੀ ਹੈ। ਉਸ ਨੂੰ ਪਿਛਲੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਰੂਟ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਟੀਮ ਵਾਪਸੀ ਕਰਨ ‘ਚ ਸਫਲ ਰਹੇਗੀ।

VIA PUNJAB