ਰੋਹਿਤ ਨੂੰ ਆਸਟਰੇਲੀਆ ਖ਼ਿਲਾਫ਼ ਖੇਡਣ ਦੀ ਉਮੀਦ

ਨਵੀਂ ਦਿੱਲੀ – ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਆਪਣੀ ਸੱਟ ਜ਼ਿਆਦਾ ਗੰਭੀਰ ਨਹੀਂ ਜਾਪਦੀ, ਇਸ ਲਈ ਉਹ ਆਸਟਰੇਲੀਆ ਦੌਰੇ ’ਤੇ ਮੇਜ਼ਬਾਨ ਟੀਮ ਖ਼ਿਲਾਫ਼ ਖੇਡਣ ਲਈ ਤਿਆਰ ਹੈ। ਰੋਹਿਤ ਦੇ ਆਈਪੀਐੱਲ ਮੈਚ ਦੌਰਾਨ ਸੱਟ ਲੱਗ ਗਈ ਸੀ, ਜਿਸ ਕਾਰਨ ਉਸ ਨੂੰ ਪਹਿਲਾਂ ਆਸਟਰੇਲੀਆ ਦੌਰੇ ਲਈ ਭਾਰਤੀ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਹੁਣ ਉਸ ਨੇ ਕੁੱਝ ਦਿਨਾਂ ਵਿੱਚ ਹੀ ਕ੍ਰਿਕਟ ਖੇਡਣ ਲਈ ਤਿਆਰੀ ਕੱਸ ਲਈ ਹੈ, ਜਿਸ ਮਗਰੋਂ ਉਸ ਦੇ ਖੇਡਣ ਸਬੰਧੀ ਅਟਕਲਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ।ਇਸ ਮਗਰੋਂ ਉਸ ਨੂੰ ਟੈਸਟ ਟੀਮ ਵਿੱਚ ਸ਼ਾਮਲ ਕਰ ਲਿਆ ਗਿਆ। ਆਈਪੀਐੱਲ ਫਾਈਨਲ ਮੈਚ ਵਿੱਚ ਰੋਹਿਤ ਨੇ ਦਰਦ ਦੇ ਬਾਵਜੂਦ ਖੇਡਦਿਆਂ ਦਿੱਲੀ ਕੈਪੀਟਲਜ਼ ਖ਼ਿਲਾਫ਼ ਵਿੱਚ 50 ਗੇਂਦਾਂ ਵਿੱਚ 68 ਦੌੜਾਂ ਦੀ ਪਾਰੀ ਖੇਡੀ ਸੀ। ਆਸਟਰੇਲੀਆ ਜਾਣ ਤੋਂ ਪਹਿਲਾਂ ਉਹ ਇਸ ਸਮੇਂ ਬੰਗਲੌਰ ਵਿੱਚ ਕੌਮੀ ਕ੍ਰਿਕਟ ਅਕਾਦਮੀ ਵਿੱਚ ਸਿਖਲਾਈ ਲੈ ਰਿਹਾ ਹੈ।

VIA PUNJAB