- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਫਲੋਰਿਡਾ ’ਚ ਪੋਲਟਰੀ ਫਾਰਮ ਵਿੱਚ ਲੱਗੀ ਅੱਗ ,ਹਜ਼ਾਰਾਂ ਮੁਰਗੀਆਂ ਦੀ ਮੌਤ
ਕੈਲੀਫੋਰਨੀਆ – ਫਲੋਰਿਡਾ ਦਾ ਇੱਕ ਪੋਲਟਰੀ ਫਾਰਮ, ਜੋ ਕਿ ਦੇਸ਼ ਦੇ ਸਭ ਤੋਂ ਵੱਡੇ ਅੰਡੇ ਉਤਪਾਦਕਾਂ ਦੁਆਰਾ ਚਲਾਇਆ ਜਾਂਦਾ ਹੈ,ਦੇ ਵਿੱਚ ਵੀਰਵਾਰ ਸਵੇਰੇ ਲੱਗੀ ਅੱਗ ਨਾਲ ਲੱਗਭਗ 240,000 ਮੁਰਗੀਆਂ ਦੀ ਮੌਤ ਹੋਣ ਦਾ ਹਾਦਸਾ ਵਾਪਰਿਆ ਹੈ। ਪਾਸਕੋ ਕਾਉਂਟੀ ਦੇ ਫਾਇਰ ਡਿਪਾਰਟਮੈਂਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸੀਸਿਪੀ ਦੇ ਕੈਲ ਮਾਇਨ ਦੁਆਰਾ ਚਲਾਏ ਜਾ ਰਹੇ ਪਲਾਂਟ ਵਿੱਚ ਮੁਰਗੀਆਂ ਦੇ ਤਿੰਨ ਕੋਠਿਆਂ , ਜਿਹਨਾਂ ਵਿੱਚੋਂ ਹਰ ਇੱਕ ਵਿੱਚ 80,000 ਤੱਕ ਮੁਰਗੀਆਂ ਸਨ, ਨੂੰ ਅੱਗ ਲੱਗ ਗਈ ਸੀ। ਇਸ ਕੰਪਨੀ ਨੇ ਆਪਣੀ ਵੈੱਬਸਾਈਟ ‘ਤੇ ਜਾਣਕਾਰੀ ਦਿੱਤੀ ਕਿ ਉਹ ਸੰਯੁਕਤ ਰਾਜ ਅਮਰੀਕਾ ਵਿਚ ਸ਼ੈੱਲ ਅੰਡਿਆਂ ਦੀ ਸਭ ਤੋਂ ਵੱਡੀ ਉਤਪਾਦਕ ਤੇ ਸਪਲਾਈ ਕਰਤਾ ਹੈ ਅਤੇ ਇਹ ਪੋਲਟਰੀ ਫਾਰਮ ਟਾਂਪਾ ਤੋਂ 40 ਮੀਲ ਉੱਤਰ ਵੱਲ ਸਥਿਤ ਹੈ।ਇਸ ਕੰਪਨੀ ਕੋਲ ਕੌਮੀ ਪੱਧਰ ‘ਤੇ 50 ਮਿਲੀਅਨ ਤੋਂ ਵੱਧ ਮੁਰਗੀਆਂ ਹਨ ਅਤੇ ਇਹ ਸਾਲਾਨਾ ਇੱਕ ਬਿਲੀਅਨ ਤੋਂ ਵੱਧ ਅੰਡੇ ਵੇਚਦੇ ਹਨ ਜੋ ਕਿ ਦੇਸ਼ ਦੇ ਕੁੱਲ ਅੰਡਾ ਉਤਪਾਦਨ ਦਾ ਲੱਗਭਗ 20 ਪ੍ਰਤੀਸ਼ਤ ਹੈ।ਅਧਿਕਾਰੀਆਂ ਦੁਆਰਾ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


