- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਦੇ ਮੌਲ ‘ਚ ਹੋਈ ਗੋਲੀਬਾਰੀ ਦੌਰਾਨ ਮੱਚੀ ਭਗਦੜ
ਕੈਲੀਫੋਰਨੀਆ – ਕੈਲੀਫੋਰਨੀਆ ਸੂਬੇ ਦੀ ਫਰਿਜ਼ਨੋ ਕਾਉਂਟੀ ਵਿੱਚ ਪ੍ਰਤੀ ਦਿਨ ਹਿੰਸਕ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਅਜਿਹੀ ਹੀ ਇੱਕ ਵਾਰਦਾਤ ਫਰਿਜ਼ਨੋ ਦੇ ਫੈਸ਼ਨ ਫੇਅਰ ਮਾਲ ਅੰਦਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ।ਇਸ ਗੋਲੀਬਾਰੀ ਦੌਰਾਨ ਮਾਲ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੋਕਾਂ ਵਿੱਚ ਜਾਨ ਬਚਾਉਣ ਲਈ ਭਗਦੜ ਮੱਚ ਗਈ ਸੀ।ਫਰਿਜ਼ਨੋ ਪੁਲਿਸ ਨੇ ਪੁਸ਼ਟੀ ਕੀਤੀ ਕਿ ਇਹ ਸ਼ੂਟਿੰਗ ਸ਼ਨੀਵਾਰ ਦੁਪਹਿਰ ਤੋਂ ਬਾਅਦ ਇੱਕ ਆਦਮੀ ਅਤੇ ਕੁੱਝ ਵਿਅਕਤੀਆਂ ਦੇ ਸਮੂਹ ਵਿਚਕਾਰ ਝੜਪ ਤੋਂ ਬਾਅਦ ਹੋਈ। ਫਰਿਜ਼ਨੋ ਪੁਲਿਸ ਦੇ ਲੈਫਟੀਨੈਂਟ ਆਂਡਰੇ ਬੈਂਸਨ ਨੇ ਇਸ ਗੋਲੀਬਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੜਾਈ ਵਿੱਚ ਗਰੁੱਪ ਵਿਚਲੇ ਇੱਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਉੱਪਰ ਝੜਪ ਤੋਂ ਬਾਅਦ ਹੈਂਡਗਨ ਨਾਲ ਗੋਲੀਆਂ ਚਲਾਈਆਂ ਗਈਆ। ਪੁਲਿਸ ਦੁਆਰਾ 4 ਵਜੇ ਤੋਂ ਪਹਿਲਾਂ ਹੋਈ ਗੋਲੀਬਾਰੀ ਤੋਂ ਬਾਅਦ ਮਾਲ ਨੂੰ ਖਾਲੀ ਕਰਵਾ ਲਿਆ ਗਿਆ ਸੀ। ਅਧਿਕਾਰੀ ਬੈਂਸਨ ਅਨੁਸਾਰ ਸਮੂਹ ਵਿੱਚੋਂ ਗੋਲੀ ਚਲਾਉਣ ਵਾਲੇ ਵਿਅਕਤੀ ਦੇ ਇੱਕ ਕਾਲੇ ਰੰਗ ਦੀ ਸੈਡਾਨ ਵਿੱਚ ਭੱਜਣ ਤੋਂ ਬਾਅਦ ਪੁਲਿਸ ਦੁਆਰਾ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਉਸਨੂੰ ਅਤੇ ਸ਼ੱਕੀ ਵਿਅਕਤੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ।ਅਖੀਰ ਵਿੱਚ ਪੁਲਿਸ ਦੁਆਰਾ ਪੀੜਤ ਵਿਅਕਤੀ ਨੂੰ ਲੱਭਿਆ ਗਿਆ ਜਿਸ ਉੱਪਰ ਗੋਲੀ ਚਲਾਈ ਗਈ ਸੀ, ਪਰ ਉਸ ਨੂੰ ਗੋਲੀ ਨਾਲ ਕੋਈ ਨੁਕਸਾਨ ਨਹੀਂ ਹੋਇਆ ਸੀ।ਪੁਲਿਸ ਅਜੇ ਵੀ ਇਸ ਗੋਲੀਬਾਰੀ ਪਿੱਛੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਮਾਲ ਦੀ ਵੀਡਿਓ ਫੁਟੇਜ ਤੋਂ ਵੀ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।


