ਪਾਕਿ ਮਾਡਲ ਦੀ ਭੇਤਭਰੀ ਹਾਲਤ ’ਚ ਮੌਤ

ਲਾਹੌਰ – ਪਾਕਿਸਤਾਨੀ ਮਾਡਲ ਅਨਮ ਤਨੋਲੀ (26) ਲਾਹੌਰ ਸਥਿਤ ਆਪਣੀ ਰਿਹਾਇਸ਼ ’ਤੇ ਭੇਤਭਰੀ ਹਾਲਤ ’ਚ ਮਰੀ ਹੋਈ ਮਿਲੀ। ਉਸ ਦੀ ਲਾਸ਼ ਸ਼ਨਿਚਰਵਾਰ ਨੂੰ ਡਿਫੈਂਸ ਹਾਊਸ ’ਚ ਸੌਣ ਵਾਲੇ ਕਮਰੇ ਅੰਦਰ ਪੱਖੇ ਨਾਲ ਲਟਕਦੀ ਮਿਲੀ ਸੀ। ਇਥੇ ਉਹ ਪਤੀ ਅਤੇ ਦੋ ਬੱਚਿਆਂ ਨਾਲ ਰਹਿੰਦੀ ਸੀ। ਉਸ ਦੇ ਪਤੀ ਨਾਵਿਦ ਅਹਿਮਦ ਨੇ ਦਾਅਵਾ ਕੀਤਾ ਹੈ ਕਿ ਐਨਮ ਨੇ ਤਣਾਅ ਕਾਰਨ ਖੁਦਕੁਸ਼ੀ ਕੀਤੀ ਹੈ। ਅਹਿਮਦ ਨੇ ਪੁਲੀਸ ਨੂੰ ਦੱਸਿਆ ਕਿ ਸ਼ਨਿਚਰਵਾਰ ਨੂੰ ਉਸ ਨੇ ਪਤਨੀ ਦੀ ਜਾਂਚ ਲਈ ਡਾਕਟਰ ਤੋਂ ਸਮਾਂ ਲਿਆ ਸੀ ਕਿਉਂਕਿ ਉਹ ਤਣਾਅਗ੍ਰਸਤ ਸੀ। ਉਸ ਨੇ ਕਿਹਾ,‘‘ਜਦੋਂ ਮੈਂ ਉਸ ਨੂੰ ਡਾਕਟਰ ਕੋਲ ਜਾਣ ਲਈ ਤਿਆਰ ਹੋਣ ਵਾਸਤੇ ਆਖਿਆ ਤਾਂ ਉਸ ਨੇ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ ਅਤੇ ਦੁਪੱਟੇ ਨਾਲ ਫਾਹਾ ਲੈ ਲਿਆ।’’ ਉਸ ਨੇ ਕਿਹਾ ਕਿ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਉਹ ਪੱਖੇ ਨਾਲ ਲਟਕਦੀ ਮਿਲੀ। ਉਹ ਅਨਮ ਨੂੰ ਹਸਪਤਾਲ ਲੈ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਂਜ ਪੁਲੀਸ ਨੇ ਅਹਿਮਦ ਨੂੰ ਜਾਂਚ ਲਈ ਹਿਰਾਸਤ ’ਚ ਲੈ ਲਿਆ ਹੈ। ਪੁਲੀਸ ਤਰਜਮਾਨ ਨਿਆਬ ਹੈਦਰ ਨੇ ਕਿਹਾ ਕਿ ਉਹ ਅਜੇ ਨਹੀਂ ਦੱਸ ਸਕਦੇ ਕਿ ਅਨਮ ਨੇ ਖੁਦਕੁਸ਼ੀ ਕੀਤੀ ਹੈ ਜਾਂ ਉਸ ਦੀ ਹੱਤਿਆ ਕੀਤੀ ਗਈ ਹੈ।

VIA PUNJAB