- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਾਰਟੀ ਦੌਰਾਨ ਚੱਲੀ ਗੋਲੀ, 2 ਦੀ ਮੌਤ, 13 ਜ਼ਖਮੀ
ਕੈਲੀਫੋਰਨੀਆ – ਸ਼ਿਕਾਗੋ ਵਿੱਚ ਐਤਵਾਰ ਨੂੰ ਇੱਕ ਪਾਰਟੀ ਵਿੱਚ ਹੋਈ ਗੋਲੀਬਾਰੀ ਨੇ 2 ਵਿਅਕਤੀਆਂ ਦੀ ਮੌਤ ਦੇ ਨਾਲ 13 ਹੋਰ ਲੋਕਾਂ ਨੂੰ ਜਖਮੀ ਕੀਤਾ ਹੈ।ਇਸ ਹਾਦਸੇ ਦੇ ਸੰਬੰਧ ਵਿੱਚ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਸਵੇਰੇ ਕਰੀਬ 4:40 ਵਜੇ ਘਟਨਾ ਸਥਾਨ ‘ਤੇ ਕਾਰਵਾਈ ਕੀਤੀ।ਪੁਲਿਸ ਅਨੁਸਾਰ ਇਹ ਗੋਲੀਬਾਰੀ 20 ਤੋਂ 44 ਸਾਲ ਦੀ ਉਮਰ ਦੇ ਵਿਚਕਾਰਲੇ ਵਿਅਕਤੀਆਂ ‘ਚ ਹੋਈ ਸੀ, ਜਿਸ ਦੀ ਲਪੇਟ ਵਿੱਚ 15 ਲੋਕ ਆਏ। ਇਸ ਘਟਨਾ ਕਾਰਨ ਜ਼ਖਮੀਆਂ ਵਿਚੋਂ ਸੱਤਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਸ਼ਿਕਾਗੋ ਦੇ ਪਾਰਕ ਮਨੋਰ ਨੇੜੇ ਹੋਈ ਇਸ ਗੋਲੀਬਾਰੀ ਸੰਬੰਧੀ ਵਿੱਚ ਪੁਲਿਸ ਸੁਪਰਡੈਂਟ ਡੇਵਿਡ ਬ੍ਰਾਊਨ ਨੇ ਦੱਸਿਆ ਕਿ ਜਾਂਚਕਰਤਾ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਜਦਕਿ ਘਟਨਾ ਵਾਲੀ ਥਾਂ ‘ਤੇ ਚਾਰ ਬੰਦੂਕਾਂ ਵੀ ਬਰਾਮਦ ਕੀਤੀਆਂ ਗਈਆਂ ਹਨ।ਪੁਲਿਸ ਅਨੁਸਾਰ ਇੱਕ ਗੈਰਾਜ ਦੇ ਨਾਲ ਇੱਕ ਬਾਰ ਸਥਾਪਿਤ ਕਰਕੇ ਇਹ ਪਾਰਟੀ ਕੀਤੀ ਜਾ ਰਹੀ ਸੀ, ਪਰ ਇਹ ਪਾਰਟੀ ਕਿਉਂ ਕੀਤੀ ਜਾ ਰਹੀ ਸੀ ਇਸ ਦੀ ਜਾਣਕਾਰੀ ਅਜੇ ਨਹੀ ਹੈ।ਇਸ ਗੋਲੀਬਾਰੀ ਦੇ ਸੰਬੰਧ ਵਿੱਚ ਅਜੇ ਤੱਕ ਪੁਲਿਸ ਦੁਆਰਾ ਕੋਈ ਵੀ ਗ੍ਰਿਫਤਾਰੀ ਨਹੀ ਕੀਤੀ ਗਈ ਹੈ।


