- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਸਟੋਰ ‘ਤੇ ਹੋਈ ਗੋਲੀਬਾਰੀ ਦੌਰਾਨ 1 ਦੀ ਮੌਤ, 2 ਜ਼ਖਮੀ
ਕੈਲੀਫੋਰਨੀਆ – ਨਿਊਯਾਰਕ ਦੇ ਲੋਂਗ ਆਈਲੈਂਡ ‘ਚ ਮੰਗਲਵਾਰ ਨੂੰ ਇੱਕ ਸਟਾਪ ਐਂਡ ਸ਼ਾਪ ਸਟੋਰ ‘ਤੇ ਹੋਈ ਗੋਲੀਬਾਰੀ ਵਿੱਚ , ਸਟੋਰ ਦੇ ਹੀ ਇੱਕ ਕਰਮਚਾਰੀ ਨੇ ਸਟੋਰ ਦੇ ਇੱਕ ਮੈਨੇਜਰ ਨੂੰ ਕਥਿਤ ਤੌਰ ‘ਤੇ ਮਾਰ ਦਿੱਤਾ ਅਤੇ ਨਾਲ ਹੀ ਦੋ ਸਹਿਕਰਮੀਆਂ ਨੂੰ ਜ਼ਖਮੀ ਕਰ ਦਿੱਤਾ। ਇਸ ਮਾਮਲੇ ਵਿੱਚ ਨਸਾਉ ਕਾਉਂਟੀ ਦੇ ਪੁਲਿਸ ਕਮਿਸ਼ਨਰ ਪੈਟਰਿਕ ਰਾਇਡਰ ਨੇ ਦੱਸਿਆ ਕਿ ਗੋਲੀਬਾਰੀ ਦੇ ਦੋਸ਼ੀ ਨੂੰ ਬਾਅਦ ਵਿੱਚ ਬਿਨਾਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।ਰਾਇਡਰ ਨੇ ਜਾਣਕਾਰੀ ਦਿੱਤੀ ਕਿ 31 ਸਾਲਾਂ ਹਮਲਾਵਰ ਗੈਬਰੀਅਲ ਡੇਵਿਟ ਵਿਲਸਨ, ਵੈਸਟ ਹੈਮਪਸਟੇਡ ਸਟੋਰ ਦੇ ਦੂਸਰੀ ਮੰਜ਼ਿਲ ਦੇ ਦਫਤਰਾਂ ਵਿੱਚ ਗਿਆ ਅਤੇ ਦੋ ਸਹਿ-ਕਰਮਚਾਰੀਆਂ ਨੂੰ ਗੋਲੀ ਮਾਰ ਦਿੱਤੀ, ਜਿਨ੍ਹਾਂ ਦੀ ਪਛਾਣ ਇੱਕ ਔਰਤ ਅਤੇ ਇੱਕ ਮਰਦ ਵਜੋਂ ਹੋਈ ਹੈ। ਇਸ ਉਪਰੰਤ ਉਸਨੇ ਫਿਰ ਮੈਨੇਜਰ ਨੂੰ ਜਾਨ ਤੋਂ ਮਾਰ ਦਿੱਤਾ। ਇਸ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਪੁਲਿਸ ਨੇ ਤੁਰੰਤ ਸਟੋਰ ਵਿੱਚ ਕਾਰਵਾਈ ਕੀਤੀ, ਜਿਥੇ ਸ਼ੱਕੀ ਨੂੰ ਭੱਜਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਹਿਰਾਸਤ ਵਿਚ ਲੈ ਲਿਆ ਗਿਆ। ਪੁਲਿਸ ਅਨੁਸਾਰ ਅਜੇ ਤੱਕ ਗੋਲੀਬਾਰੀ ਦੇ ਉਦੇਸ਼ ਸਪੱਸ਼ਟ ਨਹੀਂ ਹੋਏ ਹਨ । ਇਸ ਗੋਲੀਬਾਰੀ ਵਿੱਚ ਜਖਮੀ ਕਰਮਚਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।


